09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਨਗਰ ਕੌਂਸਲ ਤੇ ਨਗਰ ਪੰਚਾਇਤ ਪੋਲਿੰਗ 'ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਨੇ ਵਧੇਰੇ ਉਤਸ਼ਾਹ ਦਿਖਾਇਆ <br/>

ਅਜੀਤ ਡੈਸਕ 29-05-2026
ਜਲੰਧਰ, 28 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਦੇ 99 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੌਰਾਨ ਪੁਰਸ਼ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਨੇ ਵਧੇਰੇ ਉਤਸ਼ਾਹ ਦਿਖਾਇਆ ਹੈ | ਦੱਸਣਯੋਗ ਹੈ ਕਿ ਨਗਰ ਕੌਂਸਲ ਆਦਮਪੁਰ ਦੇ 13, ਕਰਤਾਰਪੁਰ ਦੇ 15, ਨਕੋਦਰ ਦੇ 17, ਨੂਰਮਹਿਲ ਦੇ 13 ਤੇ ਫਿਲੌਰ ਦੇ 15 ਵਾਰਡਾਂ ਤੇ ਨਗਰ ਪੰਚਾਇਤ ਮਹਿਤਪੁਰ ਦੇ 13 ਤੇ ਲੋਹੀਆਂ ਖਾਸ ਦੇ 13 ਵਾਰਡਾਂ ਲਈ ਵੋਟਾਂ ਪਈਆਂ ਸਨ, ਜਿਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਦੇ 341 ਉਮੀਦਵਾਰ ਚੋਣ ਮੈਦਾਨ 'ਚ ਸਨ | ਇਨ੍ਹਾਂ 99 ਵਾਰਡਾਂ ਲਈ ਕੁੱਲ ਵੋਟਰ 1,08,610 ਸਨ, ਜਿਨ੍ਹਾਂ 'ਚ 55288 ਪੁਰਸ਼ ਤੇ 53314 ਮਹਿਲਾ ਅਤੇ 8 ਥਰਡ ਜੈਂਡਰ ਵੋਟਰ ਸਨ | ਪੋਲਿੰਗ ਦੌਰਾਨ ਕੁੱਲ 71589 ਵੋਟਾਂ ਪਈਆਂ ਜੋ ਕਿ ਕੁੱਲ ਵੋਟਾਂ ਦਾ 66.05 ਫੀਸਦੀ ਬਣਦਾ ਹੈ, ਜਿਨ੍ਹਾਂ 'ਚੋਂ ਪੁਰਸ਼ 35231 ਤੇ ਮਹਿਲਾ 36354 ਅਤੇ 4 ਥਰਡ ਜੈਂਡਰ ਵੋਟਰ ਸ਼ਾਮਲ ਹਨ | ਜੇਕਰ ਪੁਰਸ਼ ਤੇ ਮਹਿਲਾ ਵੋਟਰਾਂ ਦੀ ਪੋਲਿੰਗ ਵਿਚਲਾ ਅੰਤਰ ਦੇਖਿਆ ਜਾਵੇ ਤਾਂ 1123 ਵੋਟਾਂ ਮਹਿਲਾ ਵੋਟਰਾਂ ਦੀਆਂ ਵਧੇਰੇ ਬਣਦੀਆਂ ਹਨ | ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਲੋਕਤੰਤਰੀ ਪ੍ਰਕਿਰਿਆ 'ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਵਧੇਰੇ ਦਿਲਚਸਪੀ ਨਾਲ ਵੋਟਾਂ ਪਾਉਂਦੀਆਂ ਹਨ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੁਤਾਬਕ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 66.05 ਫ਼ੀਸਦੀ ਵੋਟ ਪੋਲ ਹੋਈ | ਨਗਰ ਕੌਂਸਲ ਨਕੋਦਰ ਵਿਖੇ ਕੁੱਲ 65.58 ਫ਼ੀਸਦੀ, ਨਗਰ ਕੌਂਸਲ ਆਦਮਪੁਰ 64.59 ਫ਼ੀਸਦੀ, ਕਰਤਾਰਪੁਰ 65.02 ਫੀਸਦੀ, ਨੂਰਮਹਿਲ 70.53 ਫ਼ੀਸਦੀ ਅਤੇ ਨਗਰ ਕੌਂਸਲ ਫਿਲੌਰ 62.29 ਫ਼ੀਸਦੀ ਵੋਟਿੰਗ ਹੋਈ | ਇਸੇ ਤਰ੍ਹਾਂ ਨਗਰ ਪੰਚਾਇਤ ਮਹਿਤਪੁਰ 68.97 ਫ਼ੀਸਦੀ ਅਤੇ ਨਗਰ ਪੰਚਾਇਤ ਲੋਹੀਆਂ ਖਾਸ 71.72 ਫ਼ੀਸਦੀ ਵੋਟਾਂ ਪੋਲ ਹੋਈਆਂ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ ਨੂੰ ਹੋਵੇਗੀ ਤੇ ਬਾਅਦ ਦੁਪਹਿਰ ਨਤੀਜੇ ਐਲਾਨ ਦਿੱਤੇ ਜਾਣਗੇ |

ਪਿਛਲੀ ਖ਼ਬਰ ਜੰਡੂਸਿੰਘਾ ਵਿਖੇ 'ਮੇਰੀ ਰਸੋਈ' ਯੋਜਨਾ ਤਹਿਤ ਲਾਭਪਾਤਰੀਆਂ ਦੀਆਂ ਪਰਚੀਆਂ ਕੱਟੀਆਂ <br/> ਅਗਲੀ ਖ਼ਬਰ ਗੁਰਮਤਿ ਕੀਰਤਨ ਕੈਂਪ 1 ਜੂਨ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।