29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ੍ਰੀ ਗੁਰੂ ਰਵਿਦਾਸ ਚੌਕ 'ਚ ਆਤਮਦਾਹ ਕਰਨ ਦੀ ਕੋਸ਼ਿਸ਼ ਦਾ ਮਾਮਲਾ ਘਰੇਲੂ ਕਲੇਸ਼ ਦਾ ਨਿਕਲਿਆ ਪੁਲਿਸ ਨੇ ਵਿਅਕਤੀ ਨੂੰ ਕਾਬੂ ਕਰਕੇ ਥਾਣੇ ਬਿਠਾਇਆ, ਪਤਨੀ ਨੇ ਉਸ ਖ਼ਿਲਾਫ਼ ਕੀਤੀ ਹੋਈ ਸੀ ਸ਼ਿਕਾਇਤ

ਅਜੀਤ ਡੈਸਕ 12-06-2026
ਜਲੰਧਰ, 11 ਜੂਨ (ਜਤਿੰਦਰ ਪੰਮੀ)-ਵੀਰਵਾਰ ਨੂੰ ਸ੍ਰੀ ਗੁਰੂ ਰਵਿਦਾਸ ਚੌਕ 'ਚ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ | ਹਾਲਾਂਕਿ ਬਾਅਦ ਇਹ ਮਾਮਲਾ ਘਰੇਲੂ ਕਲੇਸ਼ ਦਾ ਨਿਕਲਿਆ, ਜਿਸ ਦੀ ਪਤਨੀ ਨੇ ਉਸ ਖ਼ਿਲਾਫ਼ ਪਹਿਲਾਂ ਹੀ ਭਾਰਗੋ ਕੈਂਪ ਥਾਣੇ 'ਚ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਹੋਈ ਸੀ | ਵਿਅਕਤੀ ਦੀ ਪਛਾਣ ਕੋਟ ਸਦੀਕ ਨਿਵਾਸੀ ਸੋਨੂ ਵਜੋਂ ਹੋਈ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ.ਆਈ. ਨੱਥੂ ਸੱਭਰਵਾਲ ਨੇ ਦੱਸਿਆ ਕਿ ਉਹ ਚੌਕ 'ਤੇ ਨਾਕਾਬੰਦੀ ਕਰ ਰਹੇ ਸਨ | ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਕੈਨ ਸੀ ਅਤੇ ਉਹ ਰੌਲਾ ਪਾ ਰਿਹਾ ਸੀ | ਕੁਝ ਹੀ ਪਲਾਂ ਵਿੱਚ ਉਸ ਨੇ ਆਪਣੇ ਸਰੀਰ 'ਤੇ
ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੋਕ ਲਿਆ | ਪੁਲਿਸ ਅਨੁਸਾਰ ਵਿਅਕਤੀ ਨੂੰ ਥਾਣਾ ਭਾਰਗੋ ਕੈਂਪ ਭੇਜ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਮੁਤਾਬਕ ਥਾਣੇ ਵਿੱਚ ਸੋਨੂ ਨੇ ਦੱਸਿਆ ਕਿ ਉਹ ਕੋਟ ਸਦੀਕ ਦਾ ਰਹਿਣ ਵਾਲਾ ਹੈ ਤੇ ਉਸ ਨੇ ਮਾਡਲ ਹਾਊਸ ਸਥਿਤ ਰਿਪਨ ਡ੍ਰੀਮ ਹੋਮ ਨਾਮੀ ਪ੍ਰਾਪਰਟੀ ਡੀਲਰ ਤੋਂ ਢਾਈ ਮਰਲੇ ਦਾ ਪਲਾਟ 4 ਲੱਖ ਰੁਪਏ ਵਿੱਚ ਖਰੀਦਿਆ ਸੀ | ਹੁਣ ਜਦੋਂ ਉਹ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਡੀਲਰ ਕੋਲ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਬਿਆਨੇ ਨਾਲ ਸੰਬੰਧਿਤ ਦਸਤਾਵੇਜ਼ ਘਰ ਵਿੱਚ ਨਹੀਂ ਮਿਲ ਰਹੇ | ਇਸ ਲਈ ਡੀਲਰ ਉਸ ਨੂੰ ਉਹ ਦਸਤਾਵੇਜ਼ ਦੇਵੇ ਤਾਂ ਜੋ ਉਹ ਰਜਿਸਟਰੀ ਕਰਵਾ ਸਕੇ | ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਸ ਦੇ ਪਲਾਟ ਦੀ ਰਜਿਸਟਰੀ ਉਸ ਦੀ ਪਤਨੀ ਦੇ ਨਾਮ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਦਫਤਰ ਤੋਂ ਬਾਹਰ ਕੱਢ ਦਿੱਤਾ ਗਿਆ | ਓਧਰ ਪ੍ਰਾਪਰਟੀ ਡੀਲਰ ਰਿਪਨ ਨੇ ਦੱਸਿਆ ਕਿ ਸੋਨੂੰ ਅੱਤ ਦਰਜੇ ਦਾ ਸ਼ਰਾਬੀ ਤੇ ਜੁਆਰੀ ਕਿਸਮ ਦਾ ਵਿਅਕਤੀ ਹੈ, ਇਸ ਲਈ ਉਸ ਦੀ ਪਤਨੀ ਗੁਲਸ਼ਨ ਕੁਮਾਰੀ ਪਲਾਟ ਦੀ ਰਜਿਸਟਰੀ ਆਪਣੇ ਨਾਮ ਕਰਵਾ ਲਈ ਕਿਉਂਕਿ ਸੋਨੂੰ ਪਲਾਟ ਵੇਚਣਾ ਚਾਹੁੰਦਾ ਸੀ | ਇਸ ਲਈ ਉਹ ਉਨ੍ਹਾਂ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ | ਓਧਰ ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰਾਪਰਟੀ ਡੀਲਰ ਨਾਲ ਜਾਇਦਾਦ ਦਾ ਨਹੀਂ ਬਲਕਿ ਘਰੇਲੂ ਕਲੇਸ਼ ਦਾ ਮਾਮਲਾ ਹੈ | ਉਨ੍ਹਾਂ ਦੱਸਿਆ ਕਿ ਸੋਨੂੰ ਖ਼ਿਲਾਫ਼ ਉਸ ਦੀ ਪਤਨੀ ਗੁਲਸ਼ਨ ਕੁਮਾਰੀ ਨੇ ਬੀਤੇ ਦਿਨ ਕੁੱਟਮਾਰ ਕਰਨ ਦੇ ਦੋਸ਼ ਲਾ ਕੇ ਸ਼ਿਕਾਇਤ ਦਿੱਤੀ ਸੀ | ਉਨ੍ਹਾਂ ਦੱਸਿਆ ਕਿ ਸੋਨੂੰ ਥਾਣੇ 'ਚ ਬਿਠਾਇਆ ਹੋਇਆ ਅਤੇ ਗੁਲਸ਼ਨ ਕੁਮਾਰੀ ਵਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ |
ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਸੋਨੂੰ ਨੂੰ ਕਾਬੂ ਕਰਕੇ ਲਿਜਾਂਦੇ ਪੁਲਿਸ ਮੁਲਾਜ਼ਮ | ਤਸਵੀਰਾਂ-ਜੀਪੀ ਸਿੰਘ


ਪਿਛਲੀ ਖ਼ਬਰ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਕਹਿਰ ਦੀ ਗਰਮੀ ਤੋਂ ਰਾਹਤ ਅਗਲੀ ਖ਼ਬਰ ਡਿਊਟੀ ਦੌਰਾਨ ਹਾਦਸੇ ਦੀ ਸ਼ਿਕਾਰ ਹੋਈ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।