29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਾਲੋਨਾਈਜ਼ਰਾਂ ਤੋਂ ਕਰੋੜਾਂ ਰੁਪਏ ਵਸੂਲ ਨਹੀਂ ਕਰ ਸਕਿਆ ਨਿਗਮ ਦਾ ਬਿਲਡਿੰਗ ਵਿਭਾਗ ਬਕਾਇਆ ਵਸੂਲੀ ਕਰਨ ਦੀ ਥਾਂ ਛੋਟੀਆਂ ਇਮਾਰਤਾਂ ਤੱਕ ਹੀ ਕਾਰਵਾਈ ਕੀਤੀ ਸੀਮਤ

ਸ੍ਰੀ ਦੇਵੀ ਤਲਾਬ ਮੰਦਿਰ ਦੇ ਸਾਹਮਣੇ ਸੀਲ ਕੀਤੀ ਇਕ ਦੁਕਾਨ | ਤਸਵੀਰ: ਜੀ. ਪੀ. ਸਿੰਘ <br/> 12-06-2026
ਜਲੰਧਰ, 11 ਜੂਨ (ਸ਼ਿਵ)-ਮੇਅਰ ਵਨੀਤ ਧੀਰ ਵਲੋਂ ਸਾਲ 2013 ਅਤੇ ਸਾਲ 2018 ਦੀ ਪਾਲਿਸੀ ਦੇ ਤਹਿਤ ਕਾਲੋਨੀਆਂ ਰੈਗੂਲਰ ਕਰਵਾਉਣ ਵਾਲਿਆਂ ਵਲੋਂ ਪੂਰੀਆਂ ਰਕਮਾਂ ਨਾ ਦੇਣ ਦੇ ਮਾਮਲੇ ਵਿਚ ਕਾਲੋਨਾਈਜ਼ਰਾਂ ਦੇ ਖ਼ਿਲਾਫ਼ ਜਿਹੜੇ ਜਨਤਕ ਨੋਟਿਸ ਜਾਰੀ ਕੀਤੇ ਗਏ ਸਨ | ਉਸ ਮਾਮਲੇ ਵਿਚ ਅਜੇ ਤੱਕ ਬਿਲਡਿੰਗ ਵਿਭਾਗ ਪ੍ਰਭਾਵੀ ਕਾਰਵਾਈ ਕਰਕੇ ਬਣਦੀ ਰਕਮ ਦੀ ਵਸੂਲੀ ਨਹੀਂ ਕਰ ਸਕਿਆ ਹੈ, ਜਿਸ ਕਰਕੇ ਨਿਗਮ ਨੂੰ ਇਸ ਨਾਲ ਨੁਕਸਾਨ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਦੋ ਮਹੀਨੇ ਪਹਿਲਾਂ ਮੇਅਰ ਵਨੀਤ ਧੀਰ ਨੇ ਬਿਲਡਿੰਗ ਵਿਭਾਗ ਤੋਂ ਪੁਰਾਣੀਆਂ ਫਾਈਲਾਂ ਤਲਬ ਕਰਕੇ ਇਨ੍ਹਾਂ ਕਾਲੋਨਾਈਜ਼ਰਾਂ ਵਲੋਂ ਪੂਰੀਆਂ ਰਕਮਾਂ ਜਮਾਂ ਨਾ ਕਰਵਾਉਣ ਵਾਲਿਆਂ ਦੀ ਸੂਚੀਆਂ ਤਲਬ ਕੀਤੀਆਂ ਸੀ ਤੇ ਇਹ ਰਕਮ 24 ਕਰੋੜ ਤੋਂ ਜ਼ਿਆਦਾ ਦੱਸੀ ਜਾਂਦੀ ਸੀ | ਇਨ੍ਹਾਂ ਕਾਲੋਨਾਈਜਰਾਂ ਦੇ ਖ਼ਿਲਾਫ਼ ਜਨਤਕ ਨੋਟਿਸ ਜਾਰੀ ਕੀਤੇ ਗਏ ਸੀ ਜੇਕਰ ਇਸ ਮਾਮਲੇ ਵਿਚ ਬਣਦੀਆਂ ਰਕਮਾਂ ਜਮਾਂ ਨਹੀਂ ਕਰਵਾਈਆਂ ਜਾਂਦੀਆਂ ਤਾਂ ਪੁਲਿਸ ਨੂੰ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ ਪਰ ਦੋ ਮਹੀਨੇ ਬੀਤਣ ਦੇ ਬਾਵਜੂਦ ਇਸ ਮਾਮਲੇ ਵਿਚ ਵਸੂਲੀ ਨਹੀਂ ਕੀਤੀ ਜਾ ਰਹੀ ਹੈ | ਮੇਅਰ ਵਨੀਤ ਧੀਰ ਨੇ ਇਸ ਮਾਮਲੇ ਵਿਚ ਸਖ਼ਤ ਰੁੱਖ ਅਪਣਾਇਆ ਸੀ ਕਿ ਉਹ ਵਸੂਲੀ ਦੇ ਮਾਮਲੇ ਵਿਚ ਕਿਸੇ ਤਰਾਂ ਦੀ ਕੋਈ ਲਾਪਰਵਾਹੀ ਸਹਿਣ ਨਹੀਂ ਕਰਨਗੇ ਪਰ ਬਿਲਡਿੰਗ ਵਿਭਾਗ ਵਲੋਂ ਅਜੇ ਤੱਕ ਕੋਈ ਅਗਲੇਰੀ ਕਾਰਵਾਈ ਨਹੀਂ ਕੀਤੀ ਗਈ ਹੈ | ਮੇਅਰ ਦੇ ਯਤਨਾਂ ਕਰਕੇ ਹੀ ਬਿਲਡਿੰਗ ਵਿਭਾਗ ਨੂੰ ਪੁਰਾਣੀਆਂ ਵਸੂਲੀ ਵਾਲੀਆਂ ਫਾਈਲਾਂ ਖੋਲ੍ਹਣੀਆਂ ਪਈਆਂ ਹਨ ਪਰ ਇਸ ਤੋਂ ਪਹਿਲਾਂ ਵਸੂਲੀ ਦਾ ਮਾਮਲਾ ਕਦੇ ਵੀ ਨਹੀਂ ਉਠਾਇਆ ਗਿਆ ਹੈ | ਮੇਅਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਇਸ ਮਾਮਲੇ ਵਿਚ ਕਿਸੇ ਤਰਾਂ ਦੀ ਢਿੱਲ ਬਰਦਾਸ਼ਤ ਨਹੀਂ ਕਰਨਗੇ | ਕਈਆਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ਾਂ ਦੇ ਤਹਿਤ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਵਿਭਾਗ ਦੀ ਸਾਰੀ ਟੀਮ ਹੀ ਬਦਲ ਦਿੱਤੀ ਸੀ ਪਰ ਜੇਕਰ ਬਿਲਡਿੰਗ ਵਿਭਾਗ ਵਲੋਂ ਕਾਲੋਨਾਈਜਰਾਂ ਤੋਂ ਬਣਦੀ ਵਸੂਲੀ ਨਹੀਂ ਕੀਤੀ ਗਈ ਤਾਂ ਫਿਰ ਉਕਤ ਅਫ਼ਸਰਾਂ ਦੇ ਖ਼ਿਲਾਫ਼ ਕਿ ਕਾਰਵਾਈ ਕੀਤੀ ਗਈ ਹੈ | ਚੇਤੇ ਰਹੇ ਕਿ ਜਦੋਂ ਮੇਅਰ ਵਲੋਂ ਬਕਾਇਆ ਰਕਮ ਨਾ ਦੇਣ ਵਾਲੇ ਕਾਲੋਨਾਈਜਰਾਂ ਦੀ ਸੂਚੀ ਤਲਬ ਕੀਤੀ ਸੀ ਪਰ ਉਸ ਸੂਚੀ ਵਿਚ ਤਾਂ ਕਈ ਕਾਲੋਨੀਆਂ ਬਾਰੇ ਜਾਣਕਾਰੀ ਨਹੀਂ ਸੀ | ਚੇਤੇ ਰਹੇ ਕਿ ਆਰ.ਟੀ.ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਸਰਕਾਰ ਨੂੰ ਸ਼ਿਕਾਇਤ ਕਰ ਚੁੱਕੇ ਹਨ ਕਿ ਕਈ ਕਾਲੋਨੀਆਂ ਵਿਚ ਪੁਰਾਣੀ ਪਾਲਿਸੀ ਦੇ ਤਹਿਤ ਹੀ ਐਨ.ਓ.ਸੀ. ਜਾਰੀ ਕੀਤੀਆਂ ਜਾਂਦੀਆਂ ਰਹੀਆਂ ਹਨ | ਇਸ ਦੀ ਜਾਂਚ ਕਰਵਾਈ ਜਾਵੇ |
ਪੂਰੀ ਦੁਕਾਨ ਬਣਨ ਤੋਂ ਬਾਅਦ ਨਿਗਮ ਨੇ ਕੀਤੀ ਸੀਲ
ਜਲੰਧਰ, ਨਾਜਾਇਜ਼ ਉਸਾਰੀਆਂ ਦੇ ਖ਼ਿਲਾਫ਼ ਵੀ ਨਿਗਮ ਭੇਦਭਾਵ ਕਰਦਾ ਨਜ਼ਰ ਆ ਰਿਹਾ ਹੈ | ਨਗਰ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਅੱਜ ਸ੍ਰੀ ਦੇਵੀ ਤਾਲਾਬ ਮੰਦਿਰ ਦੇ ਸਾਹਮਣੇ ਅਤੇ ਜੂਸ ਵਾਲੀ ਦੁਕਾਨ ਦੇ ਨਾਲ ਇਕ ਵੱਡੀ ਦੁਕਾਨ ਸੀਲ ਕੀਤੀ ਹੈ ਪਰ ਇਹ ਦੁਕਾਨ ਉਸ ਵੇਲੇ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ ਜਦੋਂ ਕਿ ਇਹ ਪੂਰੀ ਬਣ ਕੇ
ਤਿਆਰ ਹੋ ਗਈ ਹੈ |ਲੋਕਾਂ ਦਾ ਕਹਿਣਾ ਸੀ ਕਿ ਕਈ ਦਿਨ ਤੱਕ ਇਸ ਦੁਕਾਨ ਦੀ ਉਸਾਰੀ ਦਾ ਕੰਮ ਚੱਲਦਾ ਰਿਹਾ ਪਰ ਉਸ ਵੇਲੇ ਵਿਭਾਗ ਨੇ ਕਾਰਵਾਈ ਨਹੀਂ ਕੀਤੀ ਤਾਂ ਹੁਣ ਪੂਰੀ ਬਣਨ ਤੋਂ ਬਾਅਦ ਦੁਕਾਨ ਸੀਲ ਕੀਤੀ ਗਈ ਹੈ ਜਿਹੜੀ ਕਿ ਹੁਣ ਕੁੱਝ ਦਿਨ ਬਾਅਦ ਇਸ ਨੂੰ ਦੁਬਾਰਾ ਖ਼ੋਲ ਦਿੱਤਾ ਜਾਵੇਗਾ | ਕਈ ਲੋਕਾਂ ਦਾ ਕਹਿਣਾ ਹੈ ਕਿ ਕਾਰਵਾਈ ਕਰਨ ਦੇ ਮਾਮਲੇ ਵਿਚ ਵੀ ਬਿਲਡਿੰਗ ਵਿਭਾਗ ਭੇਦਭਾਵ ਕਰਦਾ ਹੈ ਕਿਉਂਕਿ ਜਿਸ ਜਗਾ 'ਤੇ ਇਹ ਦੁਕਾਨ ਸੀਲ ਕੀਤੀ ਗਈ ਹੈ ਜਦਕਿ ਇਸ ਤੋਂ ਥੋੜ੍ਹੀ ਦੂਰ ਇਕ ਇਮਾਰਤ ਬਣ ਰਹੀ ਹੈ ਤੇ ਕਿ ਉਹ ਨਿਯਮਾਂ ਦੇ ਤਹਿਤ ਬਣਾਈ ਜਾ ਰਹੀ ਹੈ |
ਪਿਛਲੀ ਖ਼ਬਰ ਡਿਗੂੰ-ਡਿਗੂੰ ਕਰਦੇ ਬਿਜਲੀ ਦੇ ਖੰਭੇ ਨੂੰ 'ਸਾਥੀਆਂ' ਦਾ ਸਹਾਰਾ <br/> ਅਗਲੀ ਖ਼ਬਰ ਭਾਰੀ ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਕਹਿਰ ਦੀ ਗਰਮੀ ਤੋਂ ਰਾਹਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।