29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੁੰਦਰ ਨਗਰ ਵਿਚ ਸਰਕਾਰੀ ਟੂਟੀਆਂ ਤੋਂ ਪਾਣੀ ਦੀ ਹੋ ਰਹੀ ਦੁਰਵਰਤੋਂ ਕਈ ਕੁਆਰਟਰਾਂ 'ਚ ਚੱਲਦੀਆਂ ਰਹਿੰਦੀਆਂ ਟੂਟੀਆਂ-ਕੁਲਦੀਪ ਸਿੰਘ ਲੁਬਾਣਾ <br/>

ਸੁੰਦਰ ਨਗਰ ਵਿਚ ਇਕ ਟੂਟੀ ਤੋਂ ਵਗ ਰਿਹਾ ਪਾਣੀ ਤੇ (ਇਨਸੈੱਟ) ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਲੁਬਾਣਾ | ਤਸਵੀਰ: ਜੀ. ਪੀ. ਸਿੰਘ <br/> 12-06-2026
ਜਲੰਧਰ, 11 ਜੂਨ (ਸ਼ਿਵ)-ਵਾਰਡ ਨੰਬਰ 3 ਦੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਆਪਣੇ ਵਾਰਡ ਦੇ ਸੁੰਦਰ ਨਗਰ ਵਿਚ ਲਗਾਤਾਰ ਪਾਣੀ ਦੀ ਦੁਰਵਰਤੋਂ ਹੋਣ ਦਾ ਮਾਮਲਾ ਫੜਿਆ ਹੈ ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਉਹ ਮੇਅਰ ਵਨੀਤ ਧੀਰ ਨੂੰ ਸ਼ਿਕਾਇਤ ਕਰਨ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਕੁੱਝ ਦਿਨਾਂ ਤੋਂ ਇਹ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਸੁੰਦਰ ਨਗਰ ਵਿਚ ਸੀਵਰੇਜ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਹੈ ਜਦਕਿ ਉਹ ਆਪ ਸੀਵਰ ਸਮੱਸਿਆ ਹੱਲ ਕਰਵਾ ਰਹੇ ਹਨ ਪਰ ਉਨ੍ਹਾਂ ਨੇ ਮੌਕੇ 'ਤੇ ਸਾਰੀ ਜਾਣਕਾਰੀ ਲਈ ਕਿ ਇਸ ਥਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੇ ਕਈ ਕਵਾਟਰ ਬਣੇ ਹੋਏ ਹਨ ਤੇ ਉੱਥੇ ਕਈ ਪਾਣੀ ਦੀਆਂ ਟੂਟੀਆਂ ਖੁੱਲ੍ਹੀਆਂ ਰਹਿੰਦੀਆਂ ਹਨ, ਜਿਸ ਕਰਕੇ ਸੀਵਰ ਭਰੇ ਰਹਿੰਦੇ ਹਨ ਤੇ ਪਾਣੀ ਬੈਕ ਮਾਰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਪਾਲ ਟੈਂਟ ਹਾਊਸ ਤੋਂ ਦੋ ਏ. ਸੀ. ਯੂਨਿਟ ਚੋਰੀ ਅਗਲੀ ਖ਼ਬਰ ਡਿਗੂੰ-ਡਿਗੂੰ ਕਰਦੇ ਬਿਜਲੀ ਦੇ ਖੰਭੇ ਨੂੰ 'ਸਾਥੀਆਂ' ਦਾ ਸਹਾਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।