29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਪਾਲ ਟੈਂਟ ਹਾਊਸ ਤੋਂ ਦੋ ਏ. ਸੀ. ਯੂਨਿਟ ਚੋਰੀ

ਅਜੀਤ ਡੈਸਕ 12-06-2026
ਲਾਂਬੜਾ 11 ਜੂਨ (ਗੁਰਮੇਲ ਸਿੰਘ)-ਬੀਤੀ ਰਾਤ ਪਾਲ ਇੰਟਰਪ੍ਰਾਈਜਿਸ ਤੇ ਪਾਲਟੈਂਟ ਹਾਊਸ ਲਾਂਬੜਾ ਵਿਖੇ ਚੋਰਾਂ ਵਲੋਂ ਦੋ ਏ.ਸੀ. ਯੂਨਿਟ ਚੋਰੀ ਕਰਨ ਦਾ ਸਮਾਚਾਰ ਹੈ¢ ਪੀੜਿਤ ਰਜਿੰਦਰ ਸਿੰਘ ਅਤੇ ਜਸਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਬੀਤੀ ਰਾਤ ਦੋ ਚੋਰਾਂ ਵਲੋਂ ਜੋ ਕਿ ਇਕ ਕਾਲੇ ਰੰਗ ਦੇ ਆਟੋ ਵਿਚ ਸਮਾਂ ਤਕਰੀਬਨ ਰਾਤ 2 ਵਜੇ ਆਏ ਅਤੇ ਬੇਖÏਫ 20 ਮਿੰਟ ਦੇ ਅੰਦਰ ਉਨ੍ਹਾਂ ਨੇ ਦੋਵਾਂ ਦੁਕਾਨਾਂ ਅੱਗੇ ਲੱਗੇ ਏ. ਸੀ. ਯੂਨਿਟਾਂ ਨੂੰ ਉਤਾਰ ਕੇ ਰਫੂ ਚੱਕਰ ਹੋ ਗਏ | ਇਹ ਦੁਕਾਨਾਂ ਲਗਪਗ ਥਾਣਾ ਲਾਂਬੜਾ ਤੋਂ 250 ਮੀਟਰ ਦੀ ਦੂਰੀ 'ਤੇ ਸਥਿਤ ਹਨ | ਇਸ ਆਟੋ ਦੇ ਨੰਬਰ ਬਾਰੇ ਵੀ ਨਹੀਂ ਪਤਾ ਲੱਗ ਸਕਿਆ¢ ਇਸ ਦੀ ਸਾਰੀ ਘਟਨਾ ਸੀ. ਸੀ. ਟੀ. ਕੈਮਰੇ ਵਿਚ ਕੈਦ ਹੈ | ਇਸ ਦੀ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ¢

ਪਿਛਲੀ ਖ਼ਬਰ ਸੁੰਦਰ ਨਗਰ ਵਿਚ ਸਰਕਾਰੀ ਟੂਟੀਆਂ ਤੋਂ ਪਾਣੀ ਦੀ ਹੋ ਰਹੀ ਦੁਰਵਰਤੋਂ ਕਈ ਕੁਆਰਟਰਾਂ 'ਚ ਚੱਲਦੀਆਂ ਰਹਿੰਦੀਆਂ ਟੂਟੀਆਂ-ਕੁਲ... ਅਗਲੀ ਖ਼ਬਰ ਸੁੰਦਰ ਨਗਰ ਵਿਚ ਸਰਕਾਰੀ ਟੂਟੀਆਂ ਤੋਂ ਪਾਣੀ ਦੀ ਹੋ ਰਹੀ ਦੁਰਵਰਤੋਂ ਕਈ ਕੁਆਰਟਰਾਂ 'ਚ ਚੱਲਦੀਆਂ ਰਹਿੰਦੀਆਂ ਟੂਟੀਆਂ-ਕੁਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।