28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਸੰਬੰਧੀ ਕੇਸ ਦਰਜ, ਮੁਲਜ਼ਮ ਫ਼ਰਾਰ

ਅਜੀਤ ਡੈਸਕ 14-06-2026
ਲਾਂਬੜਾ, 13 ਜੂਨ (ਗੁਰਮੇਲ ਸਿੰਘ)-ਥਾਣਾ ਲਾਂਬੜਾ ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਇੱਕ ਨਾਬਾਲਗ ਲੜਕੀ ਨੂੰ ਇੱਕ ਲੜਕੇ ਵੱਲੋਂ ਵਰਗਲਾ ਕੇ ਭਜਾਉਣ ਸੰਬੰਧੀ ਪੀੜਤ ਲੜਕੀ ਪੱਖ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ¢ ਇਸ ਸਬੰਧੀ ਥਾਣਾ ਲਾਂਬੜਾ ਦੇ ਅਧੀਨ ਪੈਂਦੇ ਇਕ ਪਿੰਡ ਵਾਸੀ ਰਾਮ ਸਰੂਪ ਪੁੱਤਰ ਪਿਆਰਾ ਸਿੰਘ ਵੱਲੋਂ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ¢ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ¢ ਉਸ ਦੇ ਤਿੰਨ ਬੱਚੇ ਹਨ ਉਸ ਦੀ ਛੋਟੀ ਲੜਕੀ ਦੀ ਉਮਰ 16 ਸਾਲ 11 ਮਹੀਨੇ ਹੈ ਜੋ ਪਿੰਡ ਦੇ ਸਰਕਾਰੀ ਸਕੂਲ ਤੋਂ ਦਸਵੀਂ ਜਮਾਤ ਦੀ ਪੜ੍ਹਾਈ ਪੂਰੀ ਕਰ ਚੁੱਕੀ ਹੈ¢ ਇਸ ਸਮੇਂ ਉਹ ਪਿੰਡ ਦੇ ਹੀ ਇੱਕ ਕਲੀਨਿਕ ਤੇ ਹੈਲਥ ਕੇਅਰ ਦੀ ਟ੍ਰੇਨਿੰਗ ਕਰ ਰਹੀ ਸੀ¢ ਬੀਤੀ 3 ਜੂਨ ਉਹ ਰੋਜਾਨਾ ਦੀ ਤਰ੍ਹਾਂ ਕਲੀਨਿਕ ਤੇ ਗਈ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੀ¢ ਪੀੜਤ ਪਿਤਾ ਰਾਮ ਸਰੂਪ ਨੇ ਦੱਸਿਆ ਕਿ ਜਦ ਮੈਂ ਇਸ ਸਬੰਧੀ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਰਾਜਵੀਰ ਸਿੰਘ ਪੁੱਤਰ ਕਸ਼ਮੀਰਾ ਸਿੰਘ ਵਾਸੀ ਪਿੰਡ ਬਾਜੜਾ ਦਾ ਲੜਕਾ ਉਸ ਦੀ ਲੜਕੀ ਨੂੰ ਵਰਗਲਾ, ਫੁਸਲਾਹ ਕੇ ਵਿਆਹ ਕਰਾਉਣ ਦੀ ਨੀਅਤ ਨਾਲ ਕਿਸੇ ਅਣਜਾਣ ਸਥਾਨ 'ਤੇ ਭਜਾ ਕੇ ਲੈ ਗਿਆ ਹੈ¢ ਇਸ ਸਬੰਧੀ ਸੂਚਨਾ ਪ੍ਰਾਪਤੀ ਤੇ ਪੁਲਿਸ ਵੱਲੋਂ ਬੀਤੀ 6 ਜੂਨ ਨੂੰ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਅਜੇ ਤੱਕ ਨਾ ਤਾਂ ਲੜਕੀ ਬਰਾਮਦ ਹੋਈ ਅਤੇ ਨਾ ਹੀ ਮੁਲਜ਼ਮ ਦੀ ਗਿ੍ਫਤਾਰੀ ਹੋ ਸਕੀ¢ਇਸ ਸਬੰਧੀ ਥਾਣਾ ਮੁਖੀ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗਿ੍ਫਤਾਰ ਕਰਨ ਦੀ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਲਜਮ ਵੱਲੋਂ ਆਪਣਾ ਮੋਬਾਈਲ ਫੋਨ ਸਵਿਚ ਆਫ ਕੀਤਾ ਗਿਆ ਹੈ ਅੱਜ ਵੀ ਲੜਕੀ ਪੱਖ ਦੀ ਸੁਣਵਾਈ ਕੀਤੀ ਗਈ ਅਤੇ ਮੋਬਾਇਲ ਫੋਨ ਟਰੇਸ ਤੇ ਲਾਇਆ ਪਰ ਫੋਨ ਫਿਰ ਬੰਦ ਆਇਆ ਪੁਲਿਸ ਵੱਲੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ¢
ਪਿਛਲੀ ਖ਼ਬਰ ਰਿੰਕੂ ਨੇ ਦਸਮੇਸ਼ ਨਗਰ ਵਿਚ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਬੱਧਣ ਜਠੇਰਿਆਂ ਦਾ ਜੋੜ ਮੇਲਾ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।