10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਗੁਰਦੁਆਰਾ ਬੇਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਪਤਾਰਾ ਵਿਖੇ ਕਰਵਾਇਆ ਸਾਲਾਨਾ ਜੋੜ ਮੇਲਾ

ਅਜੀਤ ਡੈਸਕ 06-07-2026

ਚੁਗਿੱਟੀ/ ਜੰਡੂ ਸਿੰਘਾ, 5 ਜੁਲਾਈ ( ਨਰਿੰਦਰ ਲਾਗੂ) ਜਲੰਧਰ - ਹੁਸ਼ਿਆਰਪੁਰ ਮਾਰਗ ‘ਤੇ ਸਥਿਤ ਪਿੰਡ ਪਤਾਰਾ ‘ਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਐਤਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਉਕਤ ਗੁਰੂ ਘਰ ਦੇ ਮੁਖੀ ਸੁਖਬੀਰ ਸਿੰਘ ਸੀ਼ਰਾ ਦੀ ਦੇਖਰੇਖ ਹੇਠ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਾਵਨ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਗਏ ਇਸ ਕਾਰਜ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਸ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਢਾਡੀ ਭਾਈ ਹਰਨੇਕ ਸਿੰਘ ਬੁਲੰਦਾ ਦੇ ਜਥੇ ਵੱਲੋਂ ਹਾਜ਼ਰੀਨ ਨੂੰ ਗੁਰੂ ਇਤਿਹਾਸ ਸਰਵਣ ਕਰਵਾਏ ਨਿਹਾਲ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਭਾਈ ਸੁਖਬੀਰ ਸਿੰਘ ਸੀਰਾ ਨੇ ਆਖਿਆ ਕਿ ਗੁਰੂ ਘਰਾਂ ਵਿੱਚ ਕਰਵਾਏ ਜਾਂਦੇ ਤਮਾਮ ਸਮਾਗਮਾਂ ਨਾਲ ਜਿਥੇ ਪ੍ਰਮਾਤਮਾ ਦੀ ਭਗਤੀ ਪ੍ਰਤੀ ਰੁਚੀ ਪੈਦਾ ਹੁੰਦੀ ਹੈ ਉਥੇ ਹੀ ਭਾਈਚਾਰਕ ਸਾਂਝ ਵੀ ਵਧਦੀ ਹੈ। ਇਸ ਕਰਕੇ ਅਜਿਹੇ ਪ੍ਰੋਗਰਾਮਾਂ ਮੌਕੇ ਵੱਧ ਚੜ੍ਹਕੇ ਸ਼ਮੂਲੀਅਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਬਾਣੀ ਸਾਰੇ ਧਰਮਾਂ ਦੇ ਲੋਕਾਂ ਲਈ ਬੜੀ ਲਾਭਦਾਇਕ ਹੈ ਜਿਸ ‘ਤੇ ਅਮਲ ਕਰਕੇ ਭਗਤੀ ਮਾਰਗ ‘ਤੇ ਪੁਰੀ ਗੰਭੀਰਤਾ ਨਾਲ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਉਚੇਚੇ ਤੌਰ ‘ਤੇ ਪਹੁੰਚੇ ਵੱਖ -ਵੱਖ ਹੋਰ ਆਗੂਆਂ ਵੱਲੋਂ ਸੰਗਤਾਂ ਨੂੰ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਵੱਲੋਂ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਦੂਰੋਂ ਦੂਰੋਂ ਪਹੁੰਚੀਆਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਲਗਾਕੇ ਲੋੜਵੰਦ ਲੋਕਾਂ ਨੂੰ ਦਵਾਈਆਂ, ਤੇ ਐਨਕਾਂ ਦਿੱਤੀਆਂ ਗਈਆਂ। ਇਸ ਮੌਕੇ ਪਦਮਸ਼੍ਰੀ ਕਰਤਾਰ ਸਿੰਘ ਰੁਸਤਮੇ ਹਿੰਦ,ਆਈ ਪੀ ਐਸ ਸੀ ਆਈ ਜੀ,ਸਰਵਣ ਸਿੰਘ ਰੁਸਤਮੇ ਹਿੰਦ ਸਾਬਕਾ ਐਸ.ਐਸ.ਪੀ., ਮਾਤਾ ਸੁਰਜੀਤ ਕੌਰ, ਸਾਬਕਾ ਫੌਜੀ ਅਮਰਜੀਤ ਸਿੰਘ,ਚੰਦਰ ਮੋਹਣ ਸੰਧੂ ਪਤਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਤਾਰਾ, ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ, ਜੋਗਿੰਦਰ ਸਿੰਘ ਫਗੂੜਾ, ਬਲਵਿੰਦਰ ਸਿੰਘ ਜੱਜ, ਮਾਤਾ ਮਹਿੰਦਰ ਕੌਰ, ਜਸਵਿੰਦਰ ਸਿੰਘ, ਇੰਸਪੈਕਟਰ ਕੁਲਦੀਪ ਸਿੰਘ, ਪ੍ਰਸਿੱਧ ਐਥਲੈਟਿਕਸ ਅਸ਼ੋਕ ਕੁਮਾਰ ਗੀਰੀ,ਨੌਮਿੰਦਰ ਕੇਸਰ, ਸਰਵਣ ਸਿੰਘ ਸਾਬਕਾ, ਯੁਵਰਾਜ ਸੰਧੂ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕੈਂਬਰਿਜ ਇਨੋਵੇਟਿਵ ਸਕੂਲ ਵਿਚ ਸ੍ਰੀ ਐਮ ਨੇ ਸਿੱਖਿਆ ਦੇ ਅਸਲ ਉਦੇਸ਼ ਪ੍ਰਤੀ ਆਪਣੇ ਵਿਚਾਰ ਰੱਖੇ ਅਗਲੀ ਖ਼ਬਰ ਦਸੰਬਰ ਵਿਚ ਬਣ ਕੇ ਤਿਆਰ ਹੋ ਜਾਵੇਗਾ ਫੋਕਲ ਪੁਆਇੰਟ ਦਾ ਨਵਾਂ ਫਾਇਰ ਸਟੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।