07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਪ੍ਰਧਾਨ ਮੰਤਰੀ ਦੀ ਸੰਭਾਵਿਤ ਫੇਰੀ ਨੂੰ ਦੇਖਦਿਆਂ ਪਰਾਗਪੁਰ ਸਮੇਤ ਕਈ ਥਾਵਾਂ ਤੋਂ ਹਟਾਏ ਨਾਜਾਇਜ਼ ਕਬਜ਼ੇ ਨਗਰ ਨਿਗਮ ਤੇ ਐਨ. ਐਚ. ਏ. ਆਈ. ਦੀ ਸਾਂਝੀ ਟੀਮ ਵਲੋਂ ਕੀਤੀ ਕਾਰਵਾਈ

ਅਜੀਤ ਡੈਸਕ 12-07-2026
ਜਲੰਧਰ, 11 ਜੁਲਾਈ (ਸ਼ਿਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੰਭਾਵਿਤ ਜਲੰਧਰ ਦੌਰੇ ਨੂੰ ਦੇਖਦਿਆਂ ਪ੍ਰਸ਼ਾਸਨ ਦੀਆਂ ਸਰਗਰਮੀਆਂ ਵਧ ਗਈਆਂ ਹਨ ਤੇ ਪ੍ਰਧਾਨ ਮੰਤਰੀ ਦੀ ਇਸ ਸੰਭਾਵਿਤ ਫੇਰੀ ਨੂੰ ਦੇਖਦਿਆਂ ਨਗਰ ਨਿਗਮ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਸਾਂਝੀ ਟੀਮ ਨੇ ਸ਼ਨੀਵਾਰ ਨੂੰ ਵੱਡੇ ਪੱਧਰ ’ਤੇ ਕਬਜਾ ਹਟਾਓ ਮੁਹਿੰਮ ਚਲਾਈ। ਇਹ ਮੁਹਿੰਮ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਭਾਵਿਤ ਜਲੰਧਰ ਦੌਰੇ ਨੂੰ ਧਿਆਨ ਵਿਚ ਰੱਖ ਕੇ ਚਲਾਈ ਜਾ ਰਹੀ ਹੈ। ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿ ਉਹ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਅਤੇ ਟਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਹਾਈਵੇ ਨੂੰ ਕਬਜਾ ਮੁਕਤ ਕੀਤਾ ਜਾ ਰਿਹਾ ਹੈ। ਪਰਾਗਪੁਰ ਤੋਂ ਇਲਾਵਾ ਕਈ ਥਾਵਾਂ ਇਸ ਦੌਰਾਨ ਨੈਸ਼ਨਲ ਹਾਈਵੇ ਦੇ ਕਿਨਾਰਿਆਂ ਤੋਂ ਗੈਰਕਾਨੂੰਨੀ ਕਬਜ਼ੇ ਹਟਾ ਕੇ ਰਸਤੇ ਨੂੰ ਪੂਰੀ ਤਰ੍ਹਾਂ ਸਾਫ਼ ਕਰਵਾਇਆ ਗਿਆ। ਇਸ ਤੋਂ ਇਲਾਵਾ ਸਰਕਟ ਹਾਊਸ ਦੇ ਆਲੇ ਦੁਆਲੇ ਵੀ ਅਸਥਾਈ ਕਬਜਿਆਂ ਨੂੰ ਹਟਾਇਆ ਗਿਆ। ਨਿਗਮ ਦੀ ਤਹਿਬਾਜ਼ਰੀ ਸ਼ਾਖਾ ਦੇ ਸੁਪਰਡੈਂਟ ਕੁਲਵਿੰਦਰ ਸਿੰਘ ਨਾਗਰਾ ਦੀ ਅਗਵਾਈ ਹੇਠ ਚਲਾਈ ਗਈ। ਇਸ ਕਾਰਵਾਈ ਵਿਚ ਬਲਜਿੰਦਰ ਸਿੰਘ, ਆਸ਼ੀਸ਼ ਕੁਮਾਰ ਸਮੇਤ ਨਿਗਮ ਦੇ ਹੋਰ ਅਧਿਕਾਰੀ ਵੀ ਸ਼ਾਮਲ ਰਹੇ। ਟੀਮ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਤੋਂ ਲੈ ਕੇ ਪਰਾਗਪੁਰ ਤੱਕ ਹਾਈਵੇ ਕਿਨਾਰੇ ਲੱਗੀਆਂ ਗੈਰਕਾਨੂੰਨੀ ਰੇਹੜੀਆਂ, ਠੇਲਿਆਂ ਅਤੇ ਝੁੱਗੀਆਂ ਨੂੰ ਹਟਾਇਆ। ਕਈ ਥਾਵਾਂ ’ਤੇ ਸਬਜ਼ੀਆਂ ਅਤੇ ਹੋਰ ਸਾਮਾਨ ਦੀ ਵਿਕਰੀ ਕੀਤੀ ਜਾ ਰਹੀ ਸੀ। ਟੀਮ ਦਾ ਕਹਿਣਾ ਸੀ ਕਿ ਜਿਨਾਂ ਲੋਕਾਂ ਵਲੋਂ ਕਬਜੇ ਕੀਤੇ ਗਏ ਸਨ। ਉਨਾਂ ਨੂੰ ਆਗਾਹ ਕੀਤਾ ਗਿਆ ਕਿ ਇਸ ਥਾਂ ’ਤੇ ਉਹ ਕਿਸੇ ਤਰਾਂ ਦਾ ਸਾਮਾਨ ਨਾ ਲਗਾਉਣ ਜਿਹੜਾ ਕਿ ਟ੍ਰੈਫਿਕ ਵਿਚ ਕਿਸੇ ਤਰਾਂ ਦੀ ਰੁਕਾਵਟ ਪਾਉਂਦਾ ਹੋਵੇ। ਪ੍ਰਧਾਨ ਮੰਤਰੀ ਦੀ ਸੰਭਾਵਿਤ ਫੇਰੀ ਨੂੰ ਲੈ ਕੇ ਪ੍ਰਸ਼ਾਸਨ ਦੀਆਂ ਸਰਗਰਮੀਆਂ ਅਚਾਨਕ ਵਧ ਗਈਆਂ ਹਨ। ਇਸ ਕਾਰਵਾਈ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਕਬਜ਼ਾਧਾਰੀਆਂ ਨੂੰ ਨੋਟਿਸ ਦੇ
(ਬਾਕੀ ਸਫ਼ਾ 9 ’ਤੇ)
ਪਿਛਲੀ ਖ਼ਬਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ, ਪਦਮਸ੍ਰੀ ਸੰਤ ਨਿਰੰਜਨ ਦਾਸ ਤੋਂ ਲਿਆ ਆਸ਼ੀਰਵਾਦ... ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਪਾਬੰਦੀ ਲਾਉਣ ਖ਼ਿਲਾਫ਼ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਕੱਢਿਆ ਰੋਸ ਮਾਰਚ ਸਿੱਖ ਤਾਲਮੇਲ ਕਮੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।