02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਬਲਵਿੰਦਰ ਸਿੰਘ ਸੰਧਾ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 20-07-2026
ਜਲੰਧਰ, 19 ਜੁਲਾਈ ( ਡਾ ਜਤਿੰਦਰ ਸਾਬੀ) ਡਾ. ਬਲਵਿੰਦਰ ਸਿੰਘ ਸੰਧਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਣਯੋਗ ਚਾਂਸਲਰ ਵੱਲੋਂ ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਬੋਰਡ ਆਫ ਕੰਟਰੋਲ ਵਿੱਚ ਪ੍ਰਮੁੱਖ ਉਦਯੋਗਪਤੀ/ਭਵਿੱਖ ਦੇ ਰੁਜ਼ਗਾਰਦਾਤਾ ਦੇ ਨੁਮਾਇੰਦੇ ਵਜੋਂ ਮੈਂਬਰ ਨਿਯੁਕਤ ਕੀਤਾ ਗਿਆ ਹੈ। ਡਾ. ਸੰਧਾ ਏ ਜੀ ਆਈ ਇੰਫਰਾ ਲਿਮਿਟੇਡ ਦੇ ਮੁੱਖ ਵਿੱਤੀ ਅਧਿਕਾਰੀ ਹਨ। ਇਹ ਨਿਯੁਕਤੀ ਉਨ੍ਹਾਂ ਦੇ ਲੰਬੇ ਤਜਰਬੇ, ਉੱਚ ਸਿੱਖਿਆ ਅਤੇ ਉਦਯੋਗ, ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ਵਿੱਚ ਕੀਤੇ ਮਹੱਤਵਪੂਰਨ ਯੋਗਦਾਨ ਦੀ ਕਦਰ ਹੈ। ਡਾ. ਸੰਧਾ ਨੇ ਐਮ.ਕਾਮ. ਦੀ ਡਿਗਰੀ ਤੇ ਸਾਲ 2023 ਵਿੱਚ ਉਨ੍ਹਾਂ ਨੂੰ ਵਾਤਾਵਰਣ ਪ੍ਰਬੰਧਨ ਅਤੇ ਟਿਕਾਊ ਵਿਕਾਸ ਵਿਸ਼ੇ ਵਿੱਚ ਡਾਕਟਰੇਟ ਦੀ ਡਿਗਰੀ ਮਿਲੀ। ਡਾ. ਸੰਧਾ ਵਾਤਾਵਰਣ ਸੰਭਾਲ ਲਈ ਵੀ ਸਮਰਪਿਤ ਹਨ। ਉਨ੍ਹਾਂ ਨੇ ਤਿੰਨ ਕਿਤਾਬਾਂ ਲਿਖੀਆਂ ਹਨ। ਪਹਿਲੀ ਕਿਤਾਬ ਏ ਜੀ ਆਈ ਇੰਫਰਾ ਲਿਮਿਟੇਡ ਵਿੱਚ ਰੈਟਰੋ ਪਲੈਨਿੰਗ ਬਾਰੇ ਹੈ। ਦੂਜੀ ਕਿਤਾਬ ਵਿੱਚ ਵਿਸ਼ਵ ਯੁੱਧਾਂ ਅਤੇ ਹੋਰ ਜੰਗਾਂ ਨਾਲ ਵਾਤਾਵਰਣ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੀਜੀ ਕਿਤਾਬ ਜਲਵਾਯੂ ਪਰਿਵਰਤਨ ਅਤੇ ਟਿਕਾਊ ਵਿਕਾਸ ਦੀ ਲੋੜ ’ਤੇ ਆਧਾਰਿਤ ਹੈ। ਦਸੰਬਰ 2024 ਵਿੱਚ ਡਾ. ਸੰਧਾ ਨੇ ਸ੍ਰੀਲੰਕਾ ਵਿੱਚ ਹੋਈ ਜੈਵਿਕ ਖੇਤੀਬਾੜੀ, ਜੈਵ ਵਿਭਿੰਨਤਾ ਅਤੇ ਟਿਕਾਊ ਵਿਕਾਸ ਸੰਬੰਧੀ ਏਸ਼ੀਅਨ ਪ੍ਰੋਡਕਟਿਵਿਟੀ ਆਰਗੇਨਾਈਜ਼ੇਸ਼ਨ ਦੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ।ਆਪਣੀ ਨਿਯੁਕਤੀ ’ਤੇ ਡਾ. ਬਲਵਿੰਦਰ ਸਿੰਘ ਸੰਧਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਅਤੇ ਯੂਨੀਵਰਸਿਟੀ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਗਗਨਦੀਪ ਸਿੰਘ ਥਿੰਦ ਬਣੇ ਲੋਹੀਆਂ ਬੀ.ਸੀ. ਵਿੰਗ ਦੇ ਬਲਾਕ ਪ੍ਰਧਾਨ ਇੰਚਾਰਜ ਪੰਡੋਰੀ, ਇੰਚਾਰਜ ਸੀਚੇਵਾਲ, ਚੇ. ਚਤਰੱਥ, ਪ੍... ਅਗਲੀ ਖ਼ਬਰ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਵਲੋਂ ਚੇਅਰਮੈਨਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।