02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਗਗਨਦੀਪ ਸਿੰਘ ਥਿੰਦ ਬਣੇ ਲੋਹੀਆਂ ਬੀ.ਸੀ. ਵਿੰਗ ਦੇ ਬਲਾਕ ਪ੍ਰਧਾਨ ਇੰਚਾਰਜ ਪੰਡੋਰੀ, ਇੰਚਾਰਜ ਸੀਚੇਵਾਲ, ਚੇ. ਚਤਰੱਥ, ਪ੍ਰਧਾਨ ਸੋਮ ਨਾਥ, ਟਿੱਡੂ, ਚੇ. ਰਾਣਾ, ਥਿੰਦ ਅਤੇ ਹੋਰਾਂ ਵਲੋਂ ਸੁਆਗਤ

ਅਜੀਤ ਡੈਸਕ 20-07-2026
ਲੋਹੀਆਂ ਖਾਸ, 19 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੇਠਲੇ ਪੱਧਰ ਤੱਕ ਗਤੀਸ਼ੀਲ ਕਰਨ ਦੇ ਮਕਸਦ ਨਾਲ ਹਰ ਵਰਗ ਨੂੰ ਨੁਮਾਇੰਦਗੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਚਲਦੇ ਪੱਛੜੀਆਂ ਸ਼ੇ੍ਰਣੀਆਂ (ਬੀ.ਸੀ. ਵਿੰਗ) ਤੋਂ ਲੋਹੀਆਂ ਦੀ ਦਸਮੇਸ਼ ਕਲੋਨੀ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਥਿੰਦ ਨੂੰ ਬੀ.ਸੀ. ਵਿੰਗ ਬਲਾਕ ਲੋਹੀਆਂ ਖਾਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਆਪ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਵੱਲੋਂ ਬੀ.ਸੀ. ਵਿੰਗ ਹਲਕਾ ਸ਼ਾਹਕੋਟ ਦੇ ਚੇਅਰਮੈਨ ਡਾ. ਸਤਵੀਰ ਸਿੰਘ ਸੋਨੂੰ ਸਮੇਤ ਪਾਰਟੀ ਦੇ ਸਮੂਹ ਆਗੂਆਂ ਦੀ ਸਲਾਹ ਨਾਲ ਗਗਨਦੀਪ ਸਿੰਘ ਥਿੰਦ ਦੀ ਨਿਯੁਕਤੀ ਕੀਤੀ ਗਈ ਹੈ| ਇਸ ਨਿਯੁਕਤੀ ਦਾ ਹਲਕਾ ਸ਼ਾਹਕੋਟ ਅਤੇ ਲੋਹੀਆਂ ਦੇ ਆਪ ਆਗੂਆਂ ਨੇ ਜੋਰਦਾਰ ਸੁਆਗਤ ਕੀਤਾ ਹੈ| ਨਵ ਨਿਯੁਕਤ ਪ੍ਰਧਾਨ ਗਗਨਦੀਪ ਸਿੰਘ ਥਿੰਦ ਨੂੰ ਵਧਾਈਆਂ ਦੇਣ ਵਾਲਿਆਂ ’ਚ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ ਕੌਂਸਲਰ, ਜਿਲ੍ਹਾ ਚੇਅਰਮੈਨ ਸੁਖਵਿੰਦਰ ਸਿੰਘ ਹਲਵਾਈ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ. ਪ੍ਰਧਾਨ ਸ਼ਬਾਜ ਸਿੰਘ ਥਿੰਦ, ਚੇਅਰਮੈਨ ਆਗੂ ਰਣਜੀਤ ਸਿੰਘ ਰਾਣਾ ਸਰਪੰਚ ਜਾਣੀਆਂ, ਆਪ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਮਨਪ੍ਰੀਤ, ਕੌਂਸਲਰ ਜਸਵਿੰਦਰ ਕੌਰ, ਕੌਂਸਲਰ ਸੁਖਵਿੰਦਰ ਕੌਰ, ਕੌਂਸਲਰ ਲਖਵੀਰ ਕੌਰ ਨੰਢਾ, ਰਣਜੀਤ ਸਿੰਘ ਕੰਗ, ਡਾ. ਵਿਜੈ ਕੁਮਾਰ, ਲੈਹਿੰਬਰ ਸਿੰਘ ਭੱਟੀ, ਵਿੱਕੀ ਪਲੰਬਰ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਕੁਲਦੀਪ ਸਿੰਘ ਬਾਗਵਾਲੇ, ਬਾਬਾ ਬਲਦੇਵ ਸਿੰਘ, ਹਰਦੀਪ ਸਿੰਘ, ਸਾਬਕਾ ਪ੍ਰਧਾਨ ਡਾ. ਹਰਜੀਤ ਸਿੰਘ ਭੰਗੂ, ਨੰਬਰਦਾਰ ਅਵਤਾਰ ਸਿੰਘ ਥਿੰਦ, ਸੁਖਵਿੰਦਰ ਸਿੰਘ ਥਿੰਦ, ਪੱਨੂੰ ਮੱਲ, ਵਿਵੇਕ ਸ਼ਰਮਾ, ਅਜ਼ਾਦਵੀਰ ਸਿੰਘ ਜੰਮੂ, ਰਾਜ ਕੁਮਾਰ ਡੁਮਾਣਾ, ਗੁਰਵਿੰਦਰ ਸਿੰਘ ਗਿੱਦੜ ਪਿੰਡੀ ਸਮੇਤ ਹੋਰ ਸ਼ਹਿਰ ਵਾਸੀ ਵੀ ਹਾਜਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਹਾਰ ਪਹਿਨਾਏ ਅਤੇ ਮੂੰਹ ਮਿੱਠਾ ਕਰਵਾਉਂਦਿਆਂ ਵਧਾਈਆਂ ਪੇਸ਼ ਕੀਤੀਆਂ|
ਪਿਛਲੀ ਖ਼ਬਰ ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਸ਼ਾਹਕੋਟ ਵਿਖੇ ਉਤਸ਼ਾਹ ਨਾਲ ਮਨਾਇਆ ‘ਸੰਡੇ ਮਹਾਂਉਤਸਵ’ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਬਲਵਿੰਦਰ ਸਿੰਘ ਸੰਧਾ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।