ਸ਼ਾਹਕੋਟ, 19 ਜੁਲਾਈ (ਸੁਖਦੀਪ ਸਿੰਘ)- ਠਾਕੁਰ ਦੁਆਰਾ ਦਿਵਿਆ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ, ਪਤੰਜਲੀ ਯੋਗ ਸਮਿਤੀ ਅਤੇ ਮੀਤ ਭੰਗੜਾ ਗਰੁੱਪ ਸ਼ਾਹਕੋਟ ਵੱਲੋਂ ਸਾਂਝੇ ਤੌਰ ‘ਤੇ ਸੰਡੇ ਮਹਾਂਉਤਸਵ ਧੂਮ-ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਸੰਗੀਤ ਦੀਆਂ ਧੁਨਾਂ ‘ਤੇ ਸਾਧਕਾਂ ਨੂੰ ਯੋਗ ਕਸਰਤਾਂ ਕਰਵਾਉਣ ਨਾਲ ਹੋਈ, ਉਪਰੰਤ ਰੇਨੂੰ ਮੇਨਰਾ ਪਤਨੀ ਦਵਿੰਦਰ ਮੇਨਰਾ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮੀਤ ਭੰਗੜਾ ਗਰੁੱਪ ਸ਼ਾਹਕੋਟ ਵੱਲੋਂ ਸ਼ਾਨਦਾਰ ਕੋਰਿਓਗ੍ਰਾਫੀਆਂ ਪੇਸ਼ ਕਰਕੇ ਰੌਣਕ ਨੂੰ ਵਧਾਇਆ। ਰੇਨੂੰ ਮੇਨਰਾ ਵੱਲੋਂ ਯੋਗ ਆਸ਼ਰਮ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੇ ਅਖੀਰ ’ਚ ਸਾਧਕਾਂ ਨੂੰ ਪੇਸਟਰੀ, ਸਮੋਸੇ ਅਤੇ ਦੁੱਧ ਵਰਤਾਇਆ ਗਿਆ। ਇਸ ਮੌਕੇ ਦੀਪਕ ਸ਼ਰਮਾ ਪ੍ਰਧਾਨ ਨਿਰੋਗ ਯੋਗ ਸੰਸਥਾ, ਗੁਰਮੀਤ ਕੌਰ ਧਾਲੀਵਾਲ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ., ਸੇਵਾ-ਮੁਕਤ ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਧਰਮਿੰਦਰ ਸਿੰਘ ਰੂਪਰਾ ਕੋਚ ਮੀਤ ਭੰਗੜਾ ਗਰੁੱਪ, ਰਾਹੁਲ ਠਾਕੁਰ ਜਨਰਲ ਸਕੱਤਰ, ਸ਼ਮਿੰਦਰ ਕੌਰ ਜਨਰਲ ਸਕੱਤਰ, ਸੋਮਾ ਰਾਣੀ, ਸੁਰਿੰਦਰ ਸੋਬਤੀ, ਨੀਤੂ ਕਪੂਰ, ਜੈ ਚੰਦ, ਦਵਿੰਦਰ ਮੇਨਰਾ, ਹਰਭਜਨ ਸਿੰਘ ਗੋਲਰ, ਮੋਨਿਕਾ ਵਡਹੈਰਾ, ਸਨੇਹ ਲਤਾ ਡਿਵੈਲਪਮੈਂਟ ਅਫ਼ਸਰ, ਪਵਨ ਅਗਰਵਾਲ ਸਾਬਕਾ ਐਮ.ਸੀ., ਨੀਲਮ ਅਗਰਵਾਲ, ਪਰਮਜੀਤ ਸਿੰਘ ਬੱਟੂ, ਸੁਸ਼ੀਲਾ ਸ਼ਰਮਾ, ਸੋਨੀਆ, ਅਨੂਪ, ਮੋਨਿਕਾ ਅਗਰਵਾਲ, ਨੀਲਮ ਸਿੰਗਲਾ, ਮਨਜਿੰਦਰ ਕੌਰ, ਪੂਨਮ ਸ਼ਰਮਾ, ਰੁਚੀ ਗੋਇਲ, ਪੂਰਨ ਸਿੰਘ ਢੇਸੀ, ਪ੍ਰਵੇਸ਼ ਸ਼ਰਮਾ, ਕੁਲਜੀਤ ਸਿੰਘ ਪਨੇਸਰ, ਲੱਕੀ ਗੋਇਲ, ਜਗਦੀਸ਼ ਗੋਇਲ, ਗੋਲਡੀ ਸਡਾਨਾ, ਕਮਲਜੀਤ ਸਿੰਘ ਸਿੰਧੜ, ਦਿਨੇਸ਼ ਵਡਹੈਰਾ, ਰਾਜੀਵ ਕੁਮਾਰ, ਮਲਕੀਤ ਢੰਡੋਵਾਲ, ਰਾਜ ਕੁਮਾਰ ਗੁਪਤਾ, ਰੀਚਾ ਰਿਹਾਨ, ਸਤਨਾਮ ਸਿੰਘ ਟੁੱਟ ਸ਼ੇਰ ਸਿੰਘ, ਕਮਲੇਸ਼ ਮਿੱਤਲ, ਸਤਪਾਲ ਵਸ਼ਿਸ਼ਟ ਸਮੇਤ ਵੱਡੀ ਗਿਣਤੀ ’ਚ ਸਾਧਕ ਹਾਜ਼ਰ ਸਨ।