03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸ਼ਾਹਕੋਟ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ 24 ਨੂੰ- ਡਾਇਰੈਕਟਰ ਰਣਜੀਤ ਕੌਰ

ਅਜੀਤ ਡੈਸਕ 20-07-2026
ਸ਼ਾਹਕੋਟ, 19 ਜੁਲਾਈ (ਸੁਖਦੀਪ ਸਿੰਘ)- ਸਵ. ਰਤਨ ਸਿੰਘ ਕਾਕੜ ਕਲਾਂ (ਸਾਬਕਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸ਼ਾਹਕੋਟ) ਦੇ ਪਰਿਵਾਰ ਵੱਲੋਂ ਸੱਤਯੁਗ ਜਾਗੋ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੇਨ ਬਾਜ਼ਾਰ, ਸ਼ਾਹਕੋਟ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ 24 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਇੰਨਫੋਟੈਕ ਪੰਜਾਬ ਬੀਬੀ ਰਣਜੀਤ ਕੌਰ ਕਾਕੜ ਕਲਾਂ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਨੇ ਦੱਸਿਆ ਕਿ ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਨਸ਼ਿਆਂ ਦੀ ਲਤ ਤੋਂ ਪੀੜਤ ਲੋਕਾਂ ਲਈ ਨਸ਼ਾ ਛੁਡਾਉਣ ਦੀ ਮੁਫ਼ਤ ਹੋਮਿਓਪੈਥਿਕ ਦਵਾਈ ਵੀ ਮੁਹੱਈਆ ਕਰਵਾਈ ਜਾਵੇਗੀ।
ਪਿਛਲੀ ਖ਼ਬਰ ਬੱਦਲ ਫਟਣ ਕਾਰਨ ਪੁਣਛ ਅਤੇ ਰਾਜੌਰੀ ’ਚ ਜ਼ਮੀਨ ਖਿਸਕੀ-12 ਮੌਤਾਂ, ਕਈ ਲਾਪਤਾ ਅਗਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ ਵਿਖੇ ਇੰਟਰ ਹਾਊਸ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।