04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਬਰਨਾਲਾ ਲਾਠੀਚਾਰਜ ਦੇ ਵਿਰੋਧ ’ਚ ਅੱਜ ਕੂੜਾ ਚੁੱਕਣ, ਸੀਵਰੇਜ ਦਾ ਕੰਮ ਬੰਦ ਰੱਖਣਗੇ ਨਿਗਮ ਕਰਮਚਾਰੀ ਸਫ਼ਾਈ ਸੇਵਕਾਂ ਦੇ ਉੱਪਰ ਲਾਠੀਚਾਰਜ ਦੇ ਵਿਰੋਧ ਵਿਚ ਬਣਾਈ ਜਾਵੇਗੀ ਰਣਨੀਤੀ-ਬੰਟੂ ਸਭਰਵਾਲ

ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ (ਸ਼ਿਵ)- ਨਗਰ ਨਿਗਮ ਦੀਆਂ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਅਗਵਾਈ ਵਿਚ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਮਹਿਲਾ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿਚ ਇਕ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੌਕੇ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ੰਮੀ ਲੁਥਰ ਮੌਜੂਦ ਸਨ । ਉਨਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵਾਲਮੀਕੀ ਭਾਈਚਾਰੇ ਨਾਲ ਮਤਰੇਆ ਵਿਹਾਰ ਕਰ ਰਹੀ ਹੈ। ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਕਿ ਕਿਸ ਇਸ਼ਾਰੇ ’ਤੇ ਸਫ਼ਾਈ ਕਰਮਚਾਰੀਆਂ ਉੱਤੇ ਲਾਠੀਚਾਰਜ ਕੀਤਾ ਗਿਆ। ਇਸ ਸਬੰਧ ਵਿਚ ਬੰਟੂ ਸਭਰਵਾਲ ਅਤੇ ਸ਼ੰਮੀ ਲੂਥਰ ਨੇ ਕਿਹਾ ਇਸ ਦੇ ਵਿਰੋਧ ਵਿਚ ਅੱਜ ਦਿਨ ਸ਼ੁੱਕਰਵਾਰ ਜਲੰਧਰ ’ਚ ਕੂੜਾ ਚੁੱਕਣ ਅਤੇ ਸਫ਼ਾਈ ਸੀਵਰੇਜ ਵਾਟਰ ਸਪਲਾਈ ਕੰਮ ਬੰਦ ਰੱਖਿਆ ਜਾਵੇਗਾ। ਅਗਲੀ ਰਣਨੀਤੀ ਕੱਲ੍ਹ ਤੋਂ ਬਾਅਦ ਮੀਟਿੰਗ ਕਰਕੇ ਕਾਰਵਾਈ ਉਲੀਕੀ ਜਾਵੇਗੀ। ਇਸ ਮੀਟਿੰਗ ਵਿਚ ਰਿੰਪੀ ਕਲਿਆਣ, ਰਾਜਨ ਕਲਿਆਣ, ਮਨੀਸ਼ ਬਾਬਾ, ਸੁਨੀਲ ਦੱਤ ਬੋਵੀ, ਹਿਤੇਸ਼ ਨਾਹਰ, ਨਿਤੀਸ਼ ਨਾਹਰ, ਅਸ਼ੋਕ ਵਾਲਮੀਕ, ਹਰਦੇਵ ਨਾਹਰ, ਮਨਦੀਪ ਸਿੰਘ ਮਿੱਠੂ, ਸਿਕੰਦਰ ਖੋਸਲਾ , ਰਾਹੁਲ ਥਾਪਰ, ਅਮਿੱਤ ਗਿੱਲ, ਹੈਪੀ ਥਾਪਰ, ਵਿਨੋਦ ਗਿੱਲ, ਗੌਰਵ ਬੰਨੀ , ਸੋਮਨਾਥ ਥਾਪਰ, ਸੁਨੀਲ ਕੁਮਾਰ ਸੋਨੂੰ ਤੇ ਹੋਰ ਹਾਜਰ ਸਨ।
ਵਿਪਨ ਸਭਰਵਾਲ ਦੀ ਅਗਵਾਈ ’ਚ ਮੁੱਖ ਮੰਤਰੀ ਦਾ ਪੁਤਲਾ ਸਾੜਿਆ
ਜਲੰਧਰ, ਬਰਨਾਲਾ ਵਿਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਭਗਵਾਨ ਵਾਲਮੀਕੀ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਵਿਪਨ ਸਭਰਵਾਲ ਦੀ ਅਗਵਾਈ ਹੇਠ ਭਗਵਾਨ ਵਾਲਮੀਕਿ ਚੌਕ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਵਿਪਨ ਸਭਰਵਾਲ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਲਾਠੀਚਾਰਜ ਕੀਤਾ ਗਿਆ ,ਜਿਹੜਾ ਕਿ ਨਿੰਦਣਯੋਗ ਹੈ। ਉਨਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਪੰਜਾਬ ਦੇ ਕਰਮਚਾਰੀਆਂ ’ਤੇ ਬੇਇਨਸਾਫ਼ੀ ਅਤੇ ਅੱਤਿਆਚਾਰ ਵਧ ਰਹੇ ਹਨ। ਅਸਥਾਈ ਕਰਮਚਾਰੀਆਂ ਨੂੰ ਆਪਣੀਆਂ ਮੰਗਾਂ ਲਈ ਦਬਾਅ ਪਾਉਣ ਲਈ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਾ ਪਿਆ ਹੈ, ਜਿਸ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਬਰਦਾਸ਼ਤ ਨਹੀਂ ਕਰ ਰਹੀ। ਪਹਿਲਾਂ ਧੂਰੀ, ਸੰਗਰੂਰ ਅਤੇ ਹੁਣ ਬਰਨਾਲਾ ਵਿਚ ਪੁਲਿਸ ਮੁਲਾਜ਼ਮਾਂ ਨੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਡਿਊਟੀ ’ਤੇ ਤਾਇਨਾਤ ਡੀ.ਐੱਸ.ਪੀ. ਅਤੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਸਰਕਾਰੀ ਨੌਕਰੀ ਤੋਂ ਬਰਖ਼ਾਸਤ ਨਾ ਕੀਤਾ ਗਿਆ ਤਾਂ ਜਲਦੀ ਹੀ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਅਸ਼ੋਕ ਭੀਲ, ਰਾਜੀਵ ਗੋਰਾ, ਜਤਿੰਦਰ ਨਿੱਕਾ, ਚੇਤਨ ਹਾਂਡਾ, ਸੰਦੀਪ ਲੱਕੀ, ਗੁਲਜ਼ਾਰ ਖੋਸਲਾ, ਵਿਕੀ ਗਿੱਲ, ਚੇਤਨ ਨਾਹਰ ਗੌਰਵ ਜੀ.ਕੇ., ਅਭੀ ਸਭਰਵਾਲ, ਰਾਹੁਲ, ਨਵ ਵਿਕਾਸ (ਸਿੰਪੂ) ਕਰਨ ਸਭਰਵਾਲ, ਹੈਪੀ ਸੋਂਧੀ, ਗੌਰਵ (ਬੈਨੀ) ਸੰਨ੍ਹੀ, ਰਮਨ ਗਿੱਲ ਤੇ ਹੋਰ ਹਾਜਰ ਸਨ।
ਐਤਵਾਰ ਤੱਕ ਕਾਰਵਾਈ ਨਾ ਹੋਈ ਤਾਂ ਸੋਮਵਾਰ ਨੂੰ ਪੂਰੇ ਪੰਜਾਬ ’ਚ ਹੜਤਾਲ-ਚੰਦਨ ਗਰੇਵਾਲ
ਜਲੰਧਰ, ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਵਲੋਂ ਪੰਜਾਬ ਭਰ ਦੀਆਂ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ । ਜਿਸ ਵਿਚ ਬੀਤੇ ਦਿਨੀਂ ਬਰਨਾਲਾ ਵਿਚ ਕੱਚੇ ਸਫ਼ਾਈ ਸੇਵਕਾਂ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਭਾਰੀ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਪੰਜਾਬ ਸਫ਼ਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ’ਤੇ ਆਪਣੇ ਸਮਾਜ ’ਤੇ ਕਿਸੇ ਵੀ ਤਰ੍ਹਾਂ ਦਾ ਅੱਤਿਆਚਾਰ ਬਰਦਾਸ਼ਤ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਉਹ ਚੇਅਰਮੈਨੀ ਸਮਾਜ ਨੂੰ ਤਰੱਕੀ ਦੇ ਰਾਹ ’ਤੇ ਤੋਰਨ ਲਈ ਲਈ ਹੈ।ਸਮਾਜ ’ਤੇ ਅੱਤਿਆਚਾਰ ਸਹਿਣ ਲਈ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕੋਲ ਐਤਵਾਰ ਤੱਕ ਦਾ ਸਮਾਂ ਹੈ ਜੇ ਉਕਤ ਮਾਮਲੇ ਨੂੰ ਲੈ ਕੇ ਉਚਿੱਤ ਕਾਰਵਾਈ ਨਾ ਕੀਤੀ ਗਈ ਤਾਂ ਚੇਅਰਮੈਨੀ ਨੂੰ ਇਕ ਸਾਈਡ ਤੇ ਛੱਡ ਕੇ ਪਹਿਲਾਂ ਉਹ ਆਪਣੇ ਸਮਾਜ ਦੇ ਨਾਲ ਖੜ੍ਹਾ ਹੋਣਗੇ ਅਤੇ ਸੋਮਵਾਰ ਤੋਂ ਪੰਜਾਬ ਭਰ ’ਚ ਹੜਤਾਲ ਕੀਤੀ ਜਾਵੇਗੀ। ਇਸ ਮੌਕੇ ’ਤੇ ਪੰਜਾਬ ਭਰ ਤੋਂ ਆਈਆਂ ਜਥੇਬੰਦੀਆਂ ਨੇ ਵੀ ਇਸ ਹੜਤਾਲ ਦੇ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਵਿਜੇ ਦਾਨਵ, ਕੁਲਦੀਪ ਸ਼ਰਮਾ, ਅਸ਼ਵਨੀ ਸਹੋਤਾ, ਸੰਨ੍ਹੀ ਸਹੋਤਾ, ਕੁਲਵੰਤ ਸੈਣੀ, ਵਿਨੋਦ ਬਿੱਟਾ ਅੰਮ੍ਰਿਤਸਰ, ਪਵਨ ਗੁਡਿਆਲ ਮੁਹਾਲੀ, ਦੁਲੀਆ ਰਾਮ ਸੁਨਾਮ, ਸੁਨੀਲ ਗਾਗੜ ਸੰਗਰੂਰ, ਧਰਮਵੀਰ ਸੇਠੀ ਫਗਵਾੜਾ, ਰਮੇਸ਼ ਕੱਤੋ ਪਠਾਨਕੋਟ, ਸਨੀ ਸੇਠੀ, ਸੋਨੂੰ, ਅਮਨਦੀਪ ਪਟਿਆਲਾ, ਬਲਜਿੰਦਰ ਕੁਮਾਰ ਪਟਿਆਲਾ, ਸੋਮਨਾਥ ਕਾਦੀਆਂ, ਰੌਸ਼ਨ ਨੰਗਲ, ਸੁਨੀਲ, ਕਰਨ ਬਠਿੰਡਾ, ਸੋਨੂੰ ਭੱਟੀ ਮੁਕੇਰੀਆਂ, ਸਾਗਰ ਹੁਸ਼ਿਆਰਪੁਰ, ਸੁਭਾਸ਼ ਵਾਲਮੀਕਿ ਮਹਿਤਪੁਰ ਅਤੇ ਵੱਡੀ ਗਿਣਤੀ ਵਿਚ ਹੋਰ ਸਾਥੀ ਹਾਜ਼ਰ ਸਨ। ਬਾਅਦ ਵਿਚ ਪੁਲਿਸ ਅਫ਼ਸਰ ਦਾ ਪੁਤਲਾ ਵੀ ਸਾੜਿਆ ਗਿਆ।
ਪਿਛਲੀ ਖ਼ਬਰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੀ ਸੁਰੱਖਿਆ ਹੁਣ ਰੱਬ ਆਸਰੇ ਇੱਕ ਹਫ਼ਤੇ ਬਾਅਦ ਵੀ ਨਹੀਂ ਚੱਲੇ ਸਾਮਾਨ ਦੀ ਜਾਂਚ ਕਰਨ ਵਾਲੇ... ਅਗਲੀ ਖ਼ਬਰ ਬਿਜਲੀ ਕਰਮਚਾਰੀਆਂ ਦੀ ਹੜਤਾਲ ਪ੍ਰਭਾਵਿਤ-ਫੀਡਰਾਂ ਦੇ ਬੰਦ ਰਹਿਣ ਕਰਕੇ ਪ੍ਰੇਸ਼ਾਨੀ ਸੀ. ਐੱਚ. ਬੀ. ਸਮੇਤ ਕਾਫੀ ਘੱਟ ਗਿਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।