ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ। ਰਾਤਰੀ ਦੇ ਵਿਸ਼ੇਸ਼ ਦੀਵਾਨਾਂ ਅੰਦਰ ਕਰਵਾਏ ਇਨ੍ਹਾਂ ਗੁਰਮਤਿ ਸਮਾਗਮਾਂ ਦੌਰਾਨ ਵੱਡੀ ਗਿਣਤੀ ’ਚ ਪਹੁੰਚੀ ਸੰਗਤ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ (ਸ੍ਰੀ ਨਗਰ ਵਾਲਿਆਂ) ਵਲੋਂ ਲਗਾਈ ਗਈ ਨਾਮ ਬਾਣੀ ਦੀ ਛਹਿਬਰ ’ਚ ਭਿੱਜ ਕੇ ਆਪਣੇ ਹਿਰਦੇ ਪਵਿੱਤਰ ਕੀਤੇ ਅਤੇ ਹਰਜਸ ਦਾ ਅਨੰਦ ਮਾਣਿਆ। ਸਮਾਗਮ ਦੌਰਾਨ ਸਿੱਖ ਕੌਮ ਦੇ ਉੱਘੇ ਵਿਦਵਾਨ ਅਤੇ ਪੰਥਕ ਬੁਲਾਰੇ ਭਾਈ ਭਗਵਾਨ ਸਿੰਘ ਜੌਹਲ ਨੇ ਆਪਣੇ ਵਿਲੱਖਣ ਅੰਦਾਜ਼ ਅਤੇ ਬੁਲੰਦ ਅਵਾਜ਼ ’ਚ ਸੰਗਤ ਨੂੰ ਗੁਰ ਇਤਿਹਾਸ ਬਾਰੇ ਜਾਣੂ ਕਰਵਾਇਆ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤਲਵਿੰਦਰ ਸਿੰਘ ਅਤੇ ਸਾਥੀਆਂ ਨੇ ਵੀ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਮੱਖਣ ਸਿੰਘ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਹਜ਼ਾਰਾਂ ਦੀ ਗਿਣਤੀ ’ਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਇਕਬਾਲ ਸਿੰਘ ਢੀਂਡਸਾ (ਹਲਕਾ ਇੰਚਾਰਜ ਜਲੰਧਰ ਸੈਂਟਰਲ), ਦਵਿੰਦਰ ਸਿੰਘ ਰਹੇਜਾ, ਗੁਰਜੀਤ ਸਿੰਘ ਟੱਕਰ, ਪ੍ਰੀਤਮ ਸਿੰਘ ਅਰੋੜਾ, ਬਾਵਾ ਗਾਬਾ, ਸਰਬਜੀਤ ਸਿੰਘ ਬੇਦੀ, ਨਿਰਮਲ ਸਿੰਘ ਬੇਦੀ, ਗੁਰਿੰਦਰ ਸਿੰਘ, ਨਵਦੀਪ ਸਿੰਘ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਪਰਮਿੰਦਰ ਸਿੰਘ, ਜਸਦੀਪ ਭਸੀਨ, ਭਵਜੋਤ ਸਿੰਘ, ਭਵਰਾਜ ਸਿੰਘ, ਅਜਮੇਰ ਸਿੰਘ, ਹਰਮਨ ਮੱਕੜ, ਪ੍ਰਭਗੁਣ ਸਿੰਘ, ਹਰਪ੍ਰੀਤ ਸਿੰਘ, ਜਸਬੀਰ ਸਿੰਘ, ਦਿਮੰਤਜੀਤ ਸਿੰਘ, ਇਕਨੂਰ ਸਿੰਘ, ਕਰਨ ਸਿੰਘ, ਅਰਜਨ ਸਿੰਘ, ਜਸਕੀਰਤ ਸਿੰਘ ਜੱਸੀ ਤੇ ਹੋਰ ਹਾਜ਼ਰ ਸਨ।