02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਅਸ਼ੋਕ ਸਰੀਨ ਅੱਜ ਸੰਭਾਲਣਗੇ ਭਾਜਪਾ ਸ਼ਹਿਰੀ ਪ੍ਰਧਾਨ ਦਾ ਅਹੁਦਾ

ਅਜੀਤ ਡੈਸਕ 25-07-2026
ਜਲੰਧਰ, 24 ਜੁਲਾਈ (ਸ਼ਿਵ )- ਭਾਰਤੀ ਜਨਤਾ ਪਾਰਟੀ ਜਲੰਧਰ (ਸ਼ਹਿਰੀ) ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸ੍ਰੀ ਅਸ਼ੋਕ ਸਰੀਨ ਹਿੱਕੀ ਦੇ ਅਹੁਦਾ ਸੰਭਾਲਣ ਨੂੰ ਲੈ ਕੇ ਪਾਰਟੀ ਕਾਰਕੁਨਾਂ, ਅਹੁਦੇਦਾਰਾਂ ਅਤੇ ਸਥਾਨਕ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 25 ਜੁਲਾਈ (ਸ਼ਨੀਵਾਰ) ਨੂੰ ਸ਼ਾਮ 5 ਵਜੇ ਸਥਾਨਕ ਭਾਜਪਾ ਦਫ਼ਤਰ ਸਰਕੁਲਰ ਰੋਡ, ਸ਼ੀਤਲਾ ਮਾਤਾ ਮੰਦਰ ਨੇੜੇ ਆਯੋਜਿਤ ਕੀਤੇ ਜਾ ਰਹੇ ਆਸ਼ੀਰਵਾਦ ਅਤੇ ਅਹੁਦਾ ਗ੍ਰਹਿਣ ਸਮਾਗਮ ਨੂੰ ਲੈ ਕੇ ਕਾਰਕੁਨਾਂ ਅਤੇ ਸਥਾਨਕ ਨਿਵਾਸੀਆਂ ਵਿਚ ਵਿਸ਼ੇਸ਼ ਜੋਸ਼ ਦਾ ਮਾਹੌਲ ਹੈ। ਸਮਾਗਮ ਵਿਚ ਭਾਜਪਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਅਸ਼ੋਕ ਸਰੀਨ ਹਿੱਕੀ ਨੂੰ ਆਸ਼ੀਰਵਾਦ ਦੇਣ ਦੇ ਨਾਲ-ਨਾਲ ਕਾਰਕੁਨਾਂ ਨੂੰ ਸੰਬੋਧਨ ਵੀ ਕਰਨਗੇ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ, ਅਹੁਦੇਦਾਰ, ਮੰਡਲ ਪ੍ਰਧਾਨ, ਮੋਰਚਾ ਅਤੇ ਸੈੱਲ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਕਾਰਕੁਨ ਸਮਾਰੋਹ ਵਿਚ ਸ਼ਾਮਲ ਹੋਣਗੇ। ਪ੍ਰੋਗਰਾਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਮੰਡਲ ਪ੍ਰਧਾਨਾਂ, ਮੋਰਚਾ ਪ੍ਰਧਾਨਾਂ, ਸੈੱਲ ਪ੍ਰਧਾਨਾਂ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਵੱਖ-ਵੱਖ ਜ਼ਿੰਮੇਵਾਰੀਆਂ ਤੈਅ ਕਰਕੇ ਕਾਰਕੁਨਾਂ ਨੂੰ ਸਮਾਰੋਹ ਦੀ ਸਫਲਤਾ ਲਈ ਸਰਗਰਮ ਤੌਰ ’ਤੇ ਲਗਾਇਆ ਗਿਆ ਹੈ। ਸੰਗਠਨ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਸਮਾਰੋਹ ਭਾਜਪਾ ਦੀ ਸੰਗਠਨਾਤਮਕ ਮਜ਼ਬੂਤੀ ਅਤੇ ਕਾਰਕੁਨਾਂ ਦੀ ਏਕਤਾ ਦਾ ਵੱਡਾ ਸੰਦੇਸ਼ ਦੇਵੇਗਾ।
ਪਿਛਲੀ ਖ਼ਬਰ ਮਾਡਲ ਟਾਊਨ ’ਚ ਸਰਕਾਰੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼, ਦਿੱਤੀ ਸ਼ਿਕਾਇਤ ਅਗਲੀ ਖ਼ਬਰ ਨਗਰ ਨਿਗਮ ਯੂਨੀਅਨਾਂ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫ਼ੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।