02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਾਡਲ ਟਾਊਨ ’ਚ ਸਰਕਾਰੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼, ਦਿੱਤੀ ਸ਼ਿਕਾਇਤ

ਅਜੀਤ ਡੈਸਕ 25-07-2026
ਜਲੰਧਰ, 24 ਜੁਲਾਈ (ਸ਼ਿਵ)- ਜਲੰਧਰ ਦੇ ਵਾਤਾਵਰਨ ਪ੍ਰੇਮੀ ਤੇ ਪੰਜਾਬ ਬਚਾਓ ਮੋਰਚਾ ਦੇ ਪ੍ਰਧਾਨ ਤੇਜੱਸਵੀ ਮਿਨਹਾਸ ਵਲੋਂ ਸ਼ਿਵਾਨੀ ਪਾਰਕ, ਮਾਡਲ ਟਾਊਨ ਸਥਿਤ ਨਗਰ ਨਿਗਮ ਦੀ ਜ਼ਮੀਨ ’ਤੇ ਕਬਜ਼ੇ ਦਾ ਦੋਸ਼ ਲਗਾਉਂਦੇ ਹੋਏ ਤੇ ਕੀਤੇ ਜਾ ਰਹੇ ਕਥਿਤ ਗੈਰ-ਕਾਨੂੰਨੀ ਨਿਰਮਾਣ ਨੂੰ ਤੁਰੰਤ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ, ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ, ਜਲੰਧਰ ਨੂੰ ਇੱਕ ਭੇਜੀ ਹੈ। ਸ਼ਿਕਾਇਤ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਜਨਤਕ ਜ਼ਮੀਨ ਦੀ ਖ਼ੁਦਾਈ ਕਰਕੇ ਲਗਪਗ 2–3 ਫੁੱਟ ਉੱਚੀਆਂ ਨੀਂਹ ਦੀਆਂ ਕੰਧਾਂ ਤਿਆਰ ਕਰ ਦਿੱਤੀਆਂ ਗਈਆਂ ਹਨ। ਇਹ ਜ਼ਮੀਨ ਲੰਬੇ ਸਮੇਂ ਤੋਂ ਜਨਤਕ ਪਾਰਕਿੰਗ ਲਈ ਵਰਤੀ ਜਾਂਦੀ ਰਹੀ ਹੈ। ਇਸ ’ਤੇ ਗੈਰ-ਕਾਨੂੰਨੀ ਕਬਜ਼ਾ ਤੇ ਨਿਰਮਾਣ ਹੋਣ ਨਾਲ ਮਾਡਲ ਟਾਊਨ ਵਿਚ ਪਹਿਲਾਂ ਹੀ ਮੌਜੂਦ ਪਾਰਕਿੰਗ ਦੀ ਗੰਭੀਰ ਸਮੱਸਿਆ ਹੋਰ ਵਧੇਗੀ ਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸ਼ਿਕਾਇਤ ਵਿਚ ਨਗਰ ਨਿਗਮ ਤੋਂ ਮੰਗ ਕੀਤੀ ਗਈ ਹੈ ਕਿ ਨਿਰਮਾਣ ਕਾਰਜ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ, ਜ਼ਮੀਨ ਦੀ ਮਾਲਕੀ ਅਤੇ ਕਾਨੂੰਨੀ ਸਥਿਤੀ ਦੀ ਜਾਂਚ ਕੀਤੀ ਜਾਵੇ, ਕਿਸੇ ਵੀ ਗੈਰ-ਅਧਿਕਾਰਤ ਨਿਰਮਾਣ ਨੂੰ ਹਟਾਇਆ ਜਾਵੇ ਅਤੇ ਪੰਜਾਬ ਮਿੳਂੂਸੀਪਲ ਕਾਰਪੋਰੇਸ਼ਨ ਐਕਟ, 1976, ਲਾਗੂ ਬਿਲਡਿੰਗ ਬਾਈ-ਲਾਜ਼ ਅਤੇ ਹੋਰ ਸੰਬੰਧਿਤ ਕਾਨੂੰਨਾਂ ਅਧੀਨ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਮੰਗਾਂ ਨੂੰ ਲੈ ਕੇ ਬਿਜਲੀ ਕਰਮਚਾਰੀਆਂ ਤੇ ਮੈਨੇਜਮੈਂਟ ਵਿਚਕਾਰ ਰੇੜਕਾ ਜਾਰੀ ਅਗਲੀ ਖ਼ਬਰ ਅਸ਼ੋਕ ਸਰੀਨ ਅੱਜ ਸੰਭਾਲਣਗੇ ਭਾਜਪਾ ਸ਼ਹਿਰੀ ਪ੍ਰਧਾਨ ਦਾ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।