ਹਮੇਸ਼ਾ ਮਾੜੇ ਹਾਲਾਤ ਝੂਰਦਾ ਰਹਿੰਦਾ ਹੈ ਨਗਰ - ਅੱਪਰਾ ਮੁੱਖ ਮਾਰਗ ਮਨੁੱਖੀ ਜਾਨਾਂ ਦਾ ਖੌਅ ਬਣਦੇ ਨੇ ਡੂੰਘੇ ਟੋਏ, ਓਵਰਲੋਡ ਟਰਾਲੀਆਂ ਤੇ ਟਿੱਪਰ ਹਾਦਸਿਆਂ ਨੂੰ ਦੇ ਰਹੇ ਸੱਦਾ
ਅੱਪਰਾ, 1 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਜ਼ਿਲ੍ਹਾ ਜਲੰਧਰ ਦਾ ਮਸ਼ਹੂਰ ਪਿੰਡ ਹੈ, ਜਿਸਨੂੰ ਗੋਲਡਨ ਸਿਟੀ ਜਾਂ ਸੋਨ ਨਗਰੀ ਕਰਕੇ ਜਾਣਿਆ ਜਾਂਦਾ ਹੈ। ਅਜ਼ਾਦੀ ਘੁਲਾਟੀਆਂ ਦਾ ਗੜ੍ਹ ਰਿਹਾ ਅੱਪਰਾ ਕਿਸੇ ਸਮੇਂ ਟੋਕਾ ਮਸ਼ੀਨਾਂ, ਬਾਣ ਵਟਣ ਵਾਲਿਆਂ ਮਸ਼ੀਨਾਂ ਬਣਾਉਣ ਅਤੇ ਹੌਜਰੀ ਦੇ ਕੰਮ ਲਈ ਵੀ ਪ੍ਰਸਿੱਧ ਰਿਹਾ ਹੈ।
ਪ
ਪਿੰਡ ਖਾਨਪੁਰ ਨਹਿਰ ’ਤੇ ਬਣਿਆ ਖਤਰਨਾਕ ਪੁਲ। (ਸੱਜੇ) ਮੁੱਖ ਮਾਰਗ ’ਤੇ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੀ ਸੜਕ ਦੇ ਵਿਚਕਾਰ ਖਰਾਬ ਖੜੀ ਓਵਰਲੋਡ ਟਰਾਲੀ।
02-08-2026
ਅੱਪਰਾ, 1 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਜ਼ਿਲ੍ਹਾ ਜਲੰਧਰ ਦਾ ਮਸ਼ਹੂਰ ਪਿੰਡ ਹੈ, ਜਿਸਨੂੰ ਗੋਲਡਨ ਸਿਟੀ ਜਾਂ ਸੋਨ ਨਗਰੀ ਕਰਕੇ ਜਾਣਿਆ ਜਾਂਦਾ ਹੈ। ਅਜ਼ਾਦੀ ਘੁਲਾਟੀਆਂ ਦਾ ਗੜ੍ਹ ਰਿਹਾ ਅੱਪਰਾ ਕਿਸੇ ਸਮੇਂ ਟੋਕਾ ਮਸ਼ੀਨਾਂ, ਬਾਣ ਵਟਣ ਵਾਲਿਆਂ ਮਸ਼ੀਨਾਂ ਬਣਾਉਣ ਅਤੇ ਹੌਜਰੀ ਦੇ ਕੰਮ ਲਈ ਵੀ ਪ੍ਰਸਿੱਧ ਰਿਹਾ ਹੈ। ਅਜੋਕੇ ਦੌਰ ਚ ਸੋਨੇ ਦੇ ਗਹਿਣਿਆਂ ਲਈ ਵਿਸ਼ਵ ਪ੍ਰਸਿੱਧ ਹੈ। ਹਰ ਰੋਜ਼ ਹਜ਼ਾਰਾਂ ਲੋਕ ਸੋਨੇ ਅਤੇ ਹੋਰ ਖਰੀਦਦਾਰੀ ਲਈ ਅੱਪਰੇ ਨੂੰ ਆਉਂਦੇ ਹਨ। ਪਰ ਜੇਕਰ ਅੱਪਰੇ ਨੂੰ ਬਾਕੀ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿਚਕਾਰ ਦੀ ਗੁਜ਼ਰਦੀ ਮੇਨ ਰੋਡ ਅਤੇ ਅੱਪਰਾ ਫਿਲੌਰ ਸੜਕ ਪਿੰਡ ਨਗਰ ਤੱਕ ਬੇਹੱਦ ਮਾੜੇ ਹਾਲਾਤ ਹੰਢਾ ਰਹੀਆਂ ਹਨ। ਅੱਪਰਾ ਨੂੰ ਸ਼ੇਰ ਸ਼ਾਹ ਸੂਰੀ ਮਾਰਗ ਭਾਵ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਜੱਜ ਖੁਰਦ, ਕੰਗ ਜਗੀਰ ਅੱਟੀ ਆਦਿ ਪਿੰਡਾਂ ’ਚੋਂ ਗੁਜ਼ਰਦੀ ਸੜਕ ਮੌਜੂਦਾ ਬਦਲਾਅ ਵਾਲੀ ਸਰਕਾਰ ਦੇ ਅਖੌਤੀ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਬਿਆਨ ਕਰਦੀ ਹੈ, ਕਿਉਂਕਿ ਇਸ ਸੜਕ ਤੇ ਪੱਥਰ ਪਏ ਨੂੰ ਇੱਕ ਸਾਲ ਹੋਣ ਜਾ ਰਿਹਾ ਹੈ, ਪਰ ਇਹ ਸੜਕ ਪ੍ਰੀਮਿਕਸ ਦਾ ਰਾਹ ਅੱਡੀਆਂ ਚੁੱਕ ਚੁੱਕ ਉਡੀਕਦੀ ਹੋਈ ਥੱਕ ਹਾਰ ਕੇ ਆਪਣੀ ਮਾੜੀ ਕਿਸਮਤ ਨੂੰ ਝੂਰ ਰਹੀ ਹੈ। ਇਸੇ ਤਰ੍ਹਾਂ ਹੀ ਪੁਲਿਸ ਚੌਕੀ ਅੱਪਰਾ ਤੋਂ ਬਾਈਪਾਸ ਤੱਕ ਸੜਕ ਤੇ ਚੱਲ ਰਿਹਾ ਇੰਟਰਲਾਕ ਲਗਾਉਣ ਦਾ ਕੰਮ ਵੀ ਜੂੰਅ ਦੀ ਰਫਤਾਰ ਨੂੰ ਵੀ ਮਾਤ ਪਾ ਰਿਹਾ ਹੈ। ਮੇਨ ਰੋਡ ਅੱਪਰਾ : ਕਸਬੇ ਦੇ ਵਿੱਚ ਦੀ ਗੁਜ਼ਰਦੀ ਮੇਨ ਰੋਡ ਪਿਛਲੇ 5 ਸਾਲ ਤੋਂ ਆਪਣੇ ਬਣਾਉਣ ਵਾਲੇ ਠੇਕੇਦਾਰ ਤੋਂ ਸਾਂਭ ਸੰਭਾਲ ਦੀ ਉਡੀਕ ਕਰ ਰਹੀ ਹੈ। ਪਰ 5 ਸਾਲ ਪਹਿਲਾਂ ਇਸ ਸੜਕ ਨੂੰ ਬਣਾਉਣ ਵਾਲੀ ਕੰਪਨੀ ਨੇ ਮੁੜ ਇਸ ਸੜਕ ਦੀ ਕਦੇ ਬਾਤ ਹੀ ਨਹੀਂ ਪੁੱਛੀ। ਥਾਂ ਥਾਂ ਤੋਂ ਇਹ ਸੜਕ ਟੁੱਟ ਚੁੱਕੀ ਹੈ। ਖਾਸ ਕਰਕੇ ਕੈਨਰਾ ਬੈਂਕ ਦੇ ਨਜ਼ਦੀਕ ਖਿੱਲਰੇ ਹੋਏ ਪੱਥਰਾਂ ਕਾਰਨ ਕਈ ਦੁਕਾਨਾਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ। ਅੱਪਰਾ ਫਿਲੌਰ ਮੁੱਖ ਮਾਰਗ : ਇਹ ਸੜਕ ਕਸਬਾ ਅੱਪਰਾ ਨੂੰ ਲੁਧਿਆਣਾ ਤੇ ਦਿੱਲੀ ਨਾਲ ਜੋੜਨ ਵਾਲਾ ਮੁੱਖ ਮਾਰਗ ਹੈ। ਪਰ ਬੀਤੇ ਸਮੇਂ ’ਚ ਵੀ ਇਹ ਸੜਕ ਹਮੇਸ਼ਾ ਚਰਚਾ ’ਚ ਰਹੀ ਹੈ। ਇਸ ਸੜਕ ਵਾਰੇ ਚਰਚਾ ਹੈ ਕਿ ਇਹ ਬਣਨ ਤੋਂ ਪਹਿਲਾਂ ਹੀ ਟੁੱਟ ਜਾਂਦੀ ਹੈ। ਪਿੰਡ ਨਗਰ ਤੋਂ ਚਾਹਲ ਕਲਾਂ ਮੋੜ ਤੱਕ ਇਹ ਸੜਕ 2013-14 ’ਚ ਬਣੀ ਸੀ। ਪਰ ਅੱਗੇ ਅੱਗੇ ਸੜਕ ਬਣਦੀ ਰਹੀ ਤੇ ਪਿਛੇ ਸੜਕ ਟੁੱਟਦੀ ਰਹੀ ਤੇ ਰਿਪੇਅਰ ਦਾ ਕੰਮ ਚੱਲਦਾ ਰਿਹਾ। ਕੁੱਝ ਸਮੇਂ ਤੱਕ ਕੰਪਨੀ ਵਲੋਂ ਪੈਚ ਵਰਕ ਕਰਕੇ ਟਾਈਮ ਲੰਘਾਇਆ ਗਿਆ। ਉਸ ਪਿਛੋਂ ਸੜਕ ਨੇ ਲੰਬਾ ਸੰਤਾਪ ਹੰਡਾਉਣ ਤੋਂ ਬਾਅਦ 5 ਸਾਲ ਪਹਿਲਾਂ 2021-22 ਨੂੰ ਦੁਬਾਰਾ ਬਣਾਈ ਗਈ ਸੀ। ਪਰ ਸੜਕ ਨੂੰ ਬਣਾਉਣ ਵਾਲੀ ਕੰਪਨੀ ਨੇ ਇਸ ਵਾਰ ਵੀ ਸੜਕ ਬਣਾਉਣ ਤੋਂ ਮੁੜ ਬਾਤ ਨਾ ਪੁੱਛੀ। ਪਿੰਡ ਨਗਰ ਤੋਂ ਖਾਨਪੁਰ ਤੱਕ ਸੜਕ ਚ ਥਾਂ ਥਾਂ ਤੇ ਪਏ ਹੋਏ ਡੂੰਘੇ ਟੋਏ ਕਦੇ ਵੀ ਕਿਸੇ ਵੀ ਕੀਮਤੀ ਮਨੁੱਖੀ ਜਾਨ ਦਾ ਖੌਅ ਬਣ ਸਕਦੇ ਹਨ। ਇੰਝ ਪ੍ਰਤੀਤ ਹੁੰਦਾ ਹੈ ਕਿ ਪ੍ਰਸ਼ਾਸਨ ਕਿਸੇ ਅਣਹੋਣੀ ਦੀ ਉਡੀਕ ’ਚ ਹੈ। ਭਾਰੀ ਭਰਕਮ ਟਿੱਪਰ ਅਤੇ ਓਵਰ ਲੋਡ ਟਰਾਲੀਆਂ ਕਾਰਨ ਵੀ ਇਸ ਸੜਕ ’ਤੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਸਾਰੀ ਰਾਤ ਓਵਰ ਲੋਡ ਤੂੜੀ ਵਾਲੀਆਂ ਟਰਾਲੀਆਂ ਸੜਕ ਨੂੰ ਪੂਰੀ ਤਰ੍ਹਾਂ ਬਲੌਕ ਕਰ ਕੇ ਚਲਦੀਆਂ ਹਨ। ਮਾਲਵੇ ਸਾਈਡ ਤੋਂ ਸੈਲਾ ਖੁਰਦ ਵੱਲ ਜਾਣ ਵਾਲੀਆਂ ਟਰਾਲੀਆਂ ਕਈ ਜ਼ਿਲਿਆਂ ਦੇ ਪ੍ਰਸਾਸ਼ਨ ਨੇ ਅੱਖੀਂ ਘੱਟਾ ਪਾ ਕੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਦੀਆਂ ਹਨ। ਰਾਤ ਨੂੰ ਓਵਰ ਲੋਡ ਹੋ ਕੇ ਚੱਲਣ ਵਾਲੀਆਂ ਇਹਨਾਂ ਟਰੈਕਟਰ ਟਰਾਲੀਆਂ ਦੇ ਡਰਾਈਵਰ ਵਾਪਸੀ ਮੌਕੇ ਦਿਨ ਵੇਲੇ ਤੇਜ਼ ਰਫ਼ਤਾਰੀ ਨਾਲ ਸੜਕ ਤੇ ਮੌਤ ਨੂੰ ਮਖੌਲਾਂ ਕਰਦੇ ਹਨ। ਅਨੇਕਾਂ ਵਾਰ ਖਬਰ ਲੱਗਣ ਦੇ ਬਾਵਜੂਦ ਵੀ ਪ੍ਰਸਾਸ਼ਨ ਦੀ ਨੀਂਦ ਖੁੱਲਣ ਦਾ ਨਾਮ ਨਹੀਂ ਲੈ ਰਹੀ। ਨਹਿਰ ’ਤੇ ਬਣਿਆ ਹੋਇਆ ਖਤਰਨਾਕ ਪੁਲ : ਨਗਰ ਅੱਪਰਾ ਸੜਕ ’ਤੇ ਪਿੰਡ ਖਾਨਪੁਰ ਦੇ ਨਹਿਰ ਪੱਕੀ ਕਰਨ ਦਾ ਕੰਮ ਅਕਾਲੀ ਸਰਕਾਰ ਸਮੇਂ ਹੋਇਆ ਸੀ। ਪਰ ਬੀਤੇ ਸਮੇਂ ਇਸ ਨਹਿਰ ਦੇ ਪੁਲ ਨੂੰ ਉੱਚਾ ਕਰਨ ਦਾ ਕੰਮ ਨੇਪਰੇ ਚਾੜਿਆ ਗਿਆ। ਪਰ ਸੜਕ ਨੂੰ ਪੁਲ ਨਾਲ ਮੇਲਣ ਭਾਵ ਉੱਚਾ ਕਰਨ ਦਾ ਕੰਮ ਨਹੀਂ ਹੋਇਆ। ਜਿਸ ਕਾਰਨ ਕਰੀਬ 3-4 ਫੁੱਟ ਬਹੁਤ ਉੱਚਾ ਹੈ ਅਤੇ ਦੋਨੋਂ ਪਾਸੇ ਸੜਕ ਬਹੁਤ ਹੀ ਨੀਵੀਂ ਹੈ। ਪੁਲ ਦੇ ਉੱਚਾ ਹੋਣ ਕਾਰਨ ਗੱਡੀਆਂ ਦੀ ਟੁੱਟ ਭੱਜ ਹੁੰਦੀ ਰਹਿੰਦੀ ਹੈ ਅਤੇ ਹਾਦਸੇ ਵਾਪਰਦੇ ਰਹਿੰਦੇ ਹਨ। ਇਲਾਕੇ ਦੇ ਲੋਕਾਂ ਦੀ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਜਲਦ ਹੀ ਇਹਨਾਂ ਸੜਕਾਂ ਦੇ ਮਸਲੇ ਹੱਲ ਕੀਤਾ ਜਾਵੇ।