ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੇ ਪ੍ਰਬੰਧਕਾਂ ਵਲੋਂ ਜੰਡੂਸਿੰਘਾ ਵਿਖੇ ਬੈਠਕ
ਚੁਗਿੱਟੀ/ ਜੰਡੂ ਸਿੰਘਾ,4 ਅਗਸਤ (ਨਰਿੰਦਰ ਲਾਗੂ)-ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੇ ਪ੍ਰਬੰਧਕਾਂ ਵੱਲੋਂ ਇਕ ਵਿਸ਼ੇਸ਼ ਬੈਠਕ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਕੀਤੀ ਗਈ। ਇਸ ਬੈਠਕ ਦੀ ਅਗਵਾਈ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ, ਅਵਤਾਰ ਸਿੰਘ ਜਨਰਲ ਸਕੱਤਰ, ਅੰਮ੍ਰਿਤ ਪਾਲ ਸਿੰਘ ਕੈਸ਼ੀਅਰ, ਜਸਵੰਤ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ, ਭਾਈ ਸੰਗਤ ਸਿੰਘ ਨੌਜਵਾਨ ਸਭਾ ਰਜਿ: ਜੰਡੂ ਸਿੰਘਾ ਜਲੰਧਰ ਵਲੋਂ ਕੀਤੀ ਗਈ।
ਚੁਗਿੱਟੀ/ ਜੰਡੂ ਸਿੰਘਾ,4 ਅਗਸਤ (ਨਰਿੰਦਰ ਲਾਗੂ)-ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ ਪੰਜਾਬ ਦੇ ਪ੍ਰਬੰਧਕਾਂ ਵੱਲੋਂ ਇਕ ਵਿਸ਼ੇਸ਼ ਬੈਠਕ ਗੁਰਦੁਆਰਾ ਸ਼ਹੀਦਾਂ ਪਾਤਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਕੀਤੀ ਗਈ। ਇਸ ਬੈਠਕ ਦੀ ਅਗਵਾਈ ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਕਾਲਰਾ, ਅਵਤਾਰ ਸਿੰਘ ਜਨਰਲ ਸਕੱਤਰ, ਅੰਮ੍ਰਿਤ ਪਾਲ ਸਿੰਘ ਕੈਸ਼ੀਅਰ, ਜਸਵੰਤ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ, ਭਾਈ ਸੰਗਤ ਸਿੰਘ ਨੌਜਵਾਨ ਸਭਾ ਰਜਿ: ਜੰਡੂ ਸਿੰਘਾ ਜਲੰਧਰ ਵਲੋਂ ਕੀਤੀ ਗਈ। ਇਸ ਮੌਕੇ ਵੱਖ -ਵੱਖ ਜਥੇਬੰਦੀਆਂ, ਭਾਈ ਸੰਗਤ ਸਿੰਘ ਨੌਜਵਾਨ ਸਭਾ ਜੰਡੂ ਸਿੰਘਾ ਅਤੇ ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ ਜਲੰਧਰ ਦੇ ਸਮੂਹ ਆਗੂ ਹਾਜ਼ਰ ਹੋਏ। ਇਸ ਮੌਕੇ ਉਕਤ ਆਗੂਆਂ ਵੱਲੋਂ ਉਕਤ ਸਭਾ ਦੀ ਬੇਹਤਰੀ ਲਈ ਵਿਚਾਰ ਸਾਂਝੇ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਪੰਜਾਬ ਅਵਤਾਰ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ, ਜਸਵੰਤ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਸੁਰਿੰਦਰ ਸਿੰਘ ਜੰਡਿਆਲਾ, ਗੁਰਦੀਪ ਸਿੰਘ ਜੌਹਲ,ਹਰਦੀਪ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਤੇ ਰਣਜੀਤ ਸਿੰਘ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਿਰੋਪਾਉ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਤਨ ਸਿੰਘ,ਮੇਵਾ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਬੀਬੀ ਸਤਵਿੰਦਰ ਕੌਰ, ਜਸਵਿੰਦਰ ਕੌਰ ਅੰਮ੍ਰਿਤਸਰ ਵਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।ਪ੍ਰਬੰਧਕਾਂ ਵੱਲੋਂ ਬੈਠਕ ਦੌਰਾਨ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਦਾ ਸ਼ਹੀਦੀ ਦਿਹਾੜਾ ਇਸ ਵਾਰ ਦਸੰਬਰ ਮਹੀਨੇ ‘ਚ ਮਨਾਉਣ ਸਬੰਧੀ ਫੈਸਲਾ ਕੀਤਾ ਗਿਆ।