12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਕਮਿਸ਼ਨਰੇਟ ਪੁਲਿਸ ਦੇ ਸੀ . ਆਈ . ਏ . ਸਟਾਫ਼ ਵਲੋਂ 2 ਪਿਸਤੌਲਾਂ ਤੇ 4 ਜ਼ਿੰਦਾ ਰੌਂਦਾਂ ਸਮੇਤ 2 ਮੁਲਜ਼ਮ ਕਾਬੂ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਮਾਮਲਾ ਦਰਜ

ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰੇਟ ਦੇ ਸੀ. ਆਈ.

ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ ਦੀ ਟੀਮ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਕੋਲੋਂ ਬਰਾਮਦ ਪਿਸਤੌਲਾਂ ਤੇ ਰੌਂਦ ਅਤੇ ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਤਫ਼ਤੀਸ਼) ਅਮਰਬੀਰ ਸਿੰਘ। ਤਸਵੀਰ-ਮੁਨੀਸ਼। 12-08-2026
ਜਲੰਧਰ, 11 ਅਗਸਤ (ਜਤਿੰਦਰ ਪੰਮੀ)–ਪੁਲਿਸ ਕਮਿਸ਼ਨਰੇਟ ਦੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ 2 ਮੁਲਜ਼ਮਾਂ ਨੂੰ ਕਾਬੂ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 2 ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਜੀਵਨ ਉਰਫ਼ ਅਮਨ ਵਾਸੀ ਫੇਜ਼-1 ਏਕਤਾ ਨਗਰ ਰਾਮਾ ਮੰਡੀ, ਤੇ ਦਰਸ਼ਨ ਲਾਲ ਉਰਫ਼ ਲੱਕੀ ਵਾਸੀ ਨਿਊ ਸੰਤ ਨਗਰ ਮੰਗੂ ਬਸਤੀ ਵਜੋਂ ਹੋਈ ਹੈ। ਪੁਲਿਸ ਵੱਲੋਂ ਦੋਵਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. (ਤਫ਼ਤੀਸ਼) ਅਮਰਬੀਰ ਸਿੰਘ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ. ਆਈ. ਏ. ਸਟਾਫ਼ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ 8 ਅਗਸਤ ਨੂੰ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਜੀਵਨ ਉਰਫ਼ ਅਮਨ ਵਾਸੀ ਫੇਜ਼-1 ਏਕਤਾ ਨਗਰ ਰਾਮਾ ਮੰਡੀ, ਤੇ ਦਰਸ਼ਨ ਲਾਲ ਉਰਫ਼ ਲੱਕੀ ਵਾਸੀ ਨਿਊ ਸੰਤ ਨਗਰ ਮੰਗੂ ਬਸਤੀ ਨੂੰ ਰਾਮਾ ਮੰਡੀ ਇਲਾਕੇ ਵਿਚੋਂ ਕਾਬੂ ਕੀਤਾ। ਪੁਲਿਸ ਨੇ ਦੋਵਾਂ ਕੋਲੋਂ 2 ਪਿਸਤੌਲ .32 ਬੋਰ ਸਮੇਤ 4 ਜ਼ਿੰਦਾ ਰੌਂਦ ਬਰਾਮਦ ਕੀਤੇ। ਇਸ ਸਬੰਧੀ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਖੇ ਮੁਕੱਦਮਾ ਨੰਬਰ 190, ਮਿਤੀ 8-8-2026, ਧਾਰਾ 25(1-ਬੀ)/54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵੱਲੋਂ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਇਸ ਮਾਮਲੇ ਨਾਲ ਜੁੜੇ ਹੋਰ ਤਾਰਾਂ ਅਤੇ ਅਗਲੇ-ਪਿਛਲੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਹਥਿਆਰਾਂ ਅਤੇ ਜ਼ਿੰਦਾ ਰੌਂਦਾਂ ਦੇ ਸਰੋਤ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜਾਰੀ ਹੈ। ਦਰਸ਼ਨ ਲਾਲ ਖ਼ਿਲਾਫ਼ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਤੇ ਨਸ਼ਾ ਤਸਕਰੀ ਸਮੇਤ 4 ਮਾਮਲੇ ਦਰਜ ਏ. ਸੀ. ਪੀ. ਅਮਰਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੀਵਨ ਉਰਫ਼ ਅਮਨ ਦੇ ਖ਼ਿਲਾਫ਼ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ, ਜਦਕਿ ਦੂਜੇ ਮੁਲਜ਼ਮ ਦਰਸ਼ਨ ਲਾਲ ਉਰਫ਼ ਲੱਕੀ ਖ਼ਿਲਾਫ਼ ਪਹਿਲਾਂ ਹੀ 4 ਮਾਮਲੇ ਦਰਜ ਹਨ। ਇਨ੍ਹਾਂ ਵਿਚੋਂ ਇਕ ਮਾਮਲਾ 29 ਜਨਵਰੀ 2021 ਨੂੰ ਥਾਣਾ ਭਾਰਗੋ ਕੈਂਪ ਵਿਖੇ ਧਾਰਾ 307, 148, 149 ਆਈ.ਪੀ.ਸੀ. ਤਹਿਤ, ਦੂਜਾ ਮਾਮਲਾ 20 ਮਈ 2021 ਨੂੰ ਧਾਰਾ 307, 341, 323, 324 ਆਈ.ਪੀ.ਸੀ. ਤਹਿਤ ਦਰਜ ਹੋਇਆ ਸੀ। ਇਸ ਤੋਂ ਇਲਾਵਾ 20 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰਬਰ 8 ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25, 27-54-59 ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 303, 34 ਤਹਿਤ ਮਾਮਲਾ ਦਰਜ ਹੈ। ਇਸੇ ਤਰ੍ਹਾਂ 7 ਜੂਨ 2026 ਨੂੰ ਥਾਣਾ ਡਵੀਜ਼ਨ ਨੰਬਰ 2 ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21-61-85 ਤਹਿਤ ਵੀ ਮਾਮਲਾ ਦਰਜ ਹੋਇਆ ਸੀ।
ਪਿਛਲੀ ਖ਼ਬਰ ਮਿਲਾਵਟਖੋਰਾਂ ਵਿਰੁੱਧ ਮੁਹਿੰਮ ਹੋਰ ਤੇਜ਼ ਹੋਵੇਗੀ-ਸਹਾਇਕ ਕਮਿਸ਼ਨਰ ਫੂਡ ਅਗਲੀ ਖ਼ਬਰ ਅੰਮ੍ਰਿਤਬੀਰ ਸਿੰਘ ਤੇ ਗਗਨਦੀਪ ਸਿੰਘ ਗੱਗੀ ਮੁੜ ਬਣੇ ਯੂਥ ਅਕਾਲੀ ਦਲ ( ਬ ) ਜਲੰਧਰ ਸ਼ਹਿਰੀ -1 ਤੇ 2 ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।