18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਉੱਘੇ ਸੰਗੀਤ ਅਧਿਆਪਕ ਮਾਸਟਰ ਰਾਮ ਲੁਭਾਇਆ ਦਾ ਹੋਇਆ ਵਿਸ਼ੇਸ਼ ਸਨਮਾਨ

ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਮਹਾਨ ਸਖਸ਼ੀਅਤ ਉੱਘੇ ਸੰਗੀਤ ਉਸਤਾਦ ਮਾਸਟਰ ਰਾਮ ਲੁਭਾਇਆ ਨੂੰ ਉਹਨਾਂ ਦੀਆਂ ਸੰਗੀਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਿਲੌਰ ਪ੍ਰਸ਼ਾਸਨ ਵਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਉਹਨਾਂ ਨੂੰ ਐਸ.

ਅਜੀਤ ਡੈਸਕ 18-08-2026
ਅੱਪਰਾ, 17 ਅਗਸਤ (ਦਲਵਿੰਦਰ ਸਿੰਘ ਅੱਪਰਾ)- ਕਸਬਾ ਅੱਪਰਾ ਦੀ ਮਹਾਨ ਸਖਸ਼ੀਅਤ ਉੱਘੇ ਸੰਗੀਤ ਉਸਤਾਦ ਮਾਸਟਰ ਰਾਮ ਲੁਭਾਇਆ ਨੂੰ ਉਹਨਾਂ ਦੀਆਂ ਸੰਗੀਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਿਲੌਰ ਪ੍ਰਸ਼ਾਸਨ ਵਲੋਂ 80ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਉਹਨਾਂ ਨੂੰ ਐਸ.ਡੀ.ਐਮ. ਦਫਤਰ ਫਿਲੌਰ ਵਲੋਂ ਵਿਸ਼ੇਸ਼ ਤੌਰ ’ਤੇ ਏ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਸੀ । 15 ਅਗਸਤ ਤਹਿਸੀਲ ਪੱਧਰੀ ਅਜ਼ਾਦੀ ਦਿਵਸ ਸਮਾਗਮ ਮੌਕੇ ਐਸ.ਡੀ.ਐਮ. ਫਿਲੌਰ ਅਸ਼ੋਕ ਭਾਟੀਆ, ਡੀ.ਐਸ.ਪੀ. ਫਿਲੌਰ ਭਰਤ ਮਸੀਹ ਅਤੇ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਵਲੋਂ ਮਾਸਟਰ ਲੁਭਾਇਆ ਰਾਮ ਜੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪੰਡਤ ਗੋਵਰਧਨ ਦਾਸ ਸੰਗੀਤ ਸਭਾ ਅੱਪਰਾ, ਸ਼ਹੀਦ ਭਗਤ ਸਿੰਘ ਯੂਥ ਕਲੱਬ ਰਜਿ. ਅੱਪਰਾ, ਅੱਪਰਾ ਫੁੱਟਬਾਲ ਕਲੱਬ, ਅੱਪਰਾ ਵਾਸੀਆਂ ਅਤੇ ਮਾਸਟਰ ਜੀ ਦੇ ਸ਼ਗਿਰਦਾਂ ਤੇ ਵਿਦਿਆਰਥੀਆਂ ਵਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ।
ਪਿਛਲੀ ਖ਼ਬਰ ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ ਵਿਖੇ ਧੂਮ - ਧਾਮ ਨਾਲ ਮਨਾਇਆ ਆਜਾਦੀ ਦਿਹਾੜਾ ਅਗਲੀ ਖ਼ਬਰ ਦਾਣਾ ਮੰਡੀ ਅੱਪਰਾ ਵਿਖੇ ਨਵੀਨੀਕਰਨ ਦੇ ਕੰਮ ਦਾ ਉਦਘਟਾਨ ਕਰਨ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਹਰਜੋਤ ਕੌਰ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।