ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀਪੁਰ ਵਿਖੇ ਧੂਮ - ਧਾਮ ਨਾਲ ਮਨਾਇਆ ਆਜਾਦੀ ਦਿਹਾੜਾ
ਮਲਸੀਆਂ, 17 ਅਗਸਤ (ਸੁਖਦੀਪ ਸਿੰਘ)- ਮੇਜਰ ਇੰਦਰ ਸਿੰਘ ਪਬਲਿਕ ਸਕੂਲ, ਪਿੰਡ ਮੋਤੀਪੁਰ (ਜਲੰਧਰ) ਵਿਖੇ 80ਵਾਂ ਸੁਤੰਤਰਤਾ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਤੇ ਜੋਸ਼ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਸ਼੍ਰੀਮਤੀ ਅਨੁਪਮ ਡੋਗਰਾ ਨੇ ਤਿਰੰਗਾ ਝੰਡਾ ਲਹਿਰਾ ਕੇ ਕੀਤੀ, ਉਪਰੰਤ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ ਅਤੇ ਪ੍ਰਿੰਸੀਪਲ ਨੇ ਤਿਰੰਗੇ ਤੋਂ ਸਲਾਮੀ ਲਈ।
ਅਜੀਤ ਡੈਸਕ
18-08-2026