ਪਿੰਡ ਭੋਡੇ ਸਪਰਾਏ ਵਿਖੇ ਰਾਸ਼ਨ ਕਿੱਟਾਂ ਵੰਡੀਆਂ
ਜਮਸ਼ੇਰ ਖਾਸ, 20 ਅਗਸਤ (ਹਰਵਿੰਦਰ ਕੁਮਾਰ)-ਹਲਕਾ ਜਲੰਧਰ ਛਾਉਣੀ ਦੇ ਪਿੰਡ ਨਾਨਕ ਪਿੰਡੀ, ਭੋਡੇ ਸਪਰਾਏ ਅਤੇ ਚੰਨਣਪੁਰ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਹਲਕਾ ਜਲੰਧਰ ਛਾਉਣੀ ਦੀ ਇੰਚਾਰਜ ਬੀਬੀ ਰਾਜਵਿੰਦਰ ਥਿਆੜਾ ਵੱਲੋਂ ਅਤੇ ਸਰਪੰਚ ਸਤਨਾਮ ਸਿੰਘ ਧਾਰੀਵਾਲ ਅਤੇ ਸਮੂਹ ਨਗਰ ਪੰਚਾਇਤ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ । ਇਸ ਮੌਕੇ ਲਾਭਕਾਰੀ ਪਰਿਵਾਰਾਂ ਵਿਚ ਰਾਸ਼ਨ ਕਿੱਟਾਂ ਪ੍ਰਾਪਤ ਕਰਕੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ।
ਜਮਸ਼ੇਰ ਖਾਸ, 20 ਅਗਸਤ (ਹਰਵਿੰਦਰ ਕੁਮਾਰ)-ਹਲਕਾ ਜਲੰਧਰ ਛਾਉਣੀ ਦੇ ਪਿੰਡ ਨਾਨਕ ਪਿੰਡੀ, ਭੋਡੇ ਸਪਰਾਏ ਅਤੇ ਚੰਨਣਪੁਰ ਵਿਖੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਭੇਜੀਆਂ ਗਈਆਂ ਰਾਸ਼ਨ ਕਿੱਟਾਂ ਹਲਕਾ ਜਲੰਧਰ ਛਾਉਣੀ ਦੀ ਇੰਚਾਰਜ ਬੀਬੀ ਰਾਜਵਿੰਦਰ ਥਿਆੜਾ ਵੱਲੋਂ ਅਤੇ ਸਰਪੰਚ ਸਤਨਾਮ ਸਿੰਘ ਧਾਰੀਵਾਲ ਅਤੇ ਸਮੂਹ ਨਗਰ ਪੰਚਾਇਤ ਨਾਲ ਮਿਲ ਕੇ ਲੋੜਵੰਦ ਪਰਿਵਾਰਾਂ ਨੂੰ ਵੰਡੀਆਂ ਗਈਆਂ । ਇਸ ਮੌਕੇ ਲਾਭਕਾਰੀ ਪਰਿਵਾਰਾਂ ਵਿਚ ਰਾਸ਼ਨ ਕਿੱਟਾਂ ਪ੍ਰਾਪਤ ਕਰਕੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ । ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਪਰਿਵਾਰਾਂ ਦੀ ਮਦਦ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਭੋਡੇ ਸਪਰਾਏ ਸਰਪੰਚ ਸਤਨਾਮ ਸਿੰਘ ਧਾਰੀਵਾਲ ਅਤੇ ਚੰਨਣਪੁਰ ਦੇ ਸਰਪੰਚ ਬਲਦੀਸ਼ ਕੌਰ ਨੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਦਾ ਧੰਨਵਾਦ ਕੀਤਾ।