02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਗੁਰਨਾਮ ਦਾਊਦ ਨਮਿਤ ਦੇਸ਼ ਭਗਤ ਯਾਦਗਾਰ ਹਾਲ ’ਚ ਹੋਈ ਸ਼ੋਕ ਬੈਠਕ

ਜਲੰਧਰ, 1 ਸਤੰਬਰ (ਐੱਮ. ਐੱਸ.

ਗੁਰਨਾਮ ਸਿੰਘ ਦਾਊਦ 02-09-2026
ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)-ਮਜ਼ਦੂਰ ਆਗੂ ਗੁਰਨਾਮ ਸਿੰਘ ਦਾਊਦ ਨਮਿਤ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੋਕ ਬੈਠਕ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਵਿਛੋੜੇ ’ਤੇ ਪਰਿਵਾਰ, ਸਾਕ ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਗੁਰਨਾਮ ਦਾਊਦ ਖ਼ਰਾਬ ਸਿਹਤ ਦੇ ਬਾਵਜੂਦ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਨੂੰ ਸੂਝ-ਬੂਝ ਨਾਲ ਅਗਵਾਈ ਦਿੰਦੇ ਸਨ। ਅੱਜ ਵੀ ਉਹ ਜਲੰਧਰ ਵਿਖੇ ਹੋਣ ਜਾ ਰਹੀ ਕੁਲ ਹਿੰਦ ਕਿਸਾਨ ਮਹਾਂਸਭਾ ਦੀ ਕੌਮੀ ਕਾਨਫਰੰਸ ਦੀ ਕਾਮਯਾਬੀ ਲਈ ਜਨਤਕ ਉਗਰਾਹੀ ਕਰਨ ਲਈ ਜਾ ਰਹੇ ਸਨ, ਜਦੋਂ ਸਵੇਰੇ ਕਰੀਬ 8-30 ਵਜੇ ਰਈਆ ਮੰਡੀ ਨੇੜਲੇ ਪਿੰਡ ਬੁਟਾਹਰੀ ਵਿਖੇ ਇ ਕ ਸੜਕ ਦੁਰਘਟਨਾ ’ਚ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਿਛਲੀ ਖ਼ਬਰ ਨਕੋਦਰ ਵਿਖੇ ‘ਮਾਵਾਂ ਧੀਆਂ ਸਤਿਕਾਰ’ ਯੋਜਨਾ ਲਈ ਸਖੀਆਂ ਦੇ ਯੋਗਦਾਨ ਤਹਿਤ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੰਜਾਬ ਦੇ ਖੇਡ ਵਿਭਾਗ ਵਲੋਂ ਜਾਰੀ ਚੋਣ ਟ੍ਰਾਇਲ ਦੇ ਪੱਤਰ ਨੇ ਪੰਜਾਬੀ ਭਾਸ਼ਾ ਦੀ ਮਿਆਰੀ ਵਰਤੋਂ ’ਤੇ ਖੜ੍ਹੇ ਕੀਤੇ ਵੱਡੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।