ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ
ਸ਼ਾਹਕੋਟ, 5 ਸਤੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਮੰਦਰ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ।
ਵ
ਵਿਧਾਇਕ ਲਾਡੀ ਸ਼ੇਰੋਵਾਲੀਆ ਤੇ ‘ਆਪ’ ਇੰਚਾਰਜ ਪਿੰਦਰ ਪੰਡੋਰੀ ਨੇ ਲਗਵਾਈ ਹਾਜ਼ਰੀ
06-09-2026
ਸ਼ਾਹਕੋਟ, 5 ਸਤੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ਸ਼ਾਹਕੋਟ ਵਿਖੇ ਮੰਦਰ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਮੰਦਰ ਕਮੇਟੀ ਦੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ ਤੇ ਪ੍ਰਧਾਨ ਰਾਜੀਵ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਹਲਕਾ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਬੀਬੀ ਰਣਜੀਤ ਕੌਰ ਡਾਇਰੈਕਟਰ ਤੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਤੇ ਸਾਰਿਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਤੋਂ ਇਲਾਵਾ ਡੀ.ਐੱਸ.ਪੀ ਸ਼ਾਹਕੋਟ ਸਰਵਣ ਸਿੰਘ ਬੱਲ ਤੇ ਐੱਸ.ਐੱਚ.ਓ ਸ਼ਾਹਕੋਟ ਇੰਸ: ਅਮਨ ਸੈਣੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਭਜਨ ਗਾਇਕ ਨਰਿੰਦਰ ਸਚਦੇਵਾ (ਅੰਮ੍ਰਿਤਸਰ ਵਾਲੇ) ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਪ੍ਰਧਾਨ ਰਾਜੀਵ ਗੁਪਤਾ, ਰਜਿੰਦਰ ਗੁਪਤਾ, ਜੈਪਾਲ ਗੁਪਤਾ, ਨਵਦੀਪ ਗੋਇਲ, ਮਿੰਟੂ ਸਿੰਗਲਾ, ਸੰਜੀਵ ਗੁਪਤਾ ਤੇ ਅਭਿਸ਼ੇਕ ਗੁਪਤਾ ਵਲੋਂ ਭਜਨ ਗਾਇਕ ਨਰਿੰਦਰ ਸਚਦੇਵਾ ਤੇ ਆਈਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ, ਮਹਿਲਾ ਮੰਡਲ ਦੀ ਚੇਅਰਪਰਸਨ ਅਮਰਜੀਤ ਕੌਰ ਸਚਦੇਵਾ, ਪਰਮਜੀਤ ਕੌਰ ਬਜਾਜ ਐੱਮ.ਸੀ, ਬੂਟਾ ਸਿੰਘ ਕਲਸੀ ਐੱਮ.ਸੀ, ਗਗਨਦੀਪ ਸਿੰਘ ਜੌੜਾ ਐੱਮ.ਸੀ, ਪਵਨ ਪੁਰੀ ਸਾਬਕਾ ਪ੍ਰਧਾਨ, ਟਿੰਪੀ ਕੁਮਰਾ ਸਮਾਜ ਸੇਵਕ, ਲਛਮਣ ਸੋਬਤੀ ਸ਼ਹਿਰੀ ਪ੍ਰਧਾਨ ਕਾਂਗਰਸ, ਗਗਨ ਜਿੰਦਲ ਕਾਰੋਬਾਰੀ, ਪਵਨ ਅਗਰਵਾਲ ਸਾਬਕਾ ਐੱਮ.ਸੀ, ਕਪਿਲ ਗੁਪਤਾ ਸਾਬਕਾ ਵਾਈਸ ਚੇਅਰਮੈਨ, ਰੋਮੀ ਗਿੱਲ ਸਾਬਕਾ ਐੱਮ.ਸੀ, ਡਾ: ਗੁਰਪ੍ਰੀਤ ਸਿੰਘ ਪ੍ਰਿੰਸ ਰੂਰਲ ਮੈਡੀਕਲ ਅਫ਼ਸਰ, ਡਾ: ਸਮੀਰ ਛੁਰਾ ਮੈਡੀਕਲ ਅਫ਼ਸਰ, ਸੁਰਿੰਦਰਪਾਲ ਸਿੰਘ ਸਚਦੇਵਾ ਰਿਟਾ: ਫ਼ਾਰਮੇਸੀ ਅਫ਼ਸਰ, ਸੰਦੀਪ ਪੁਰੀ ਸਮਾਜ ਸੇਵਕ, ਨੀਲਮ ਵਿੱਗ ਸਟੇਟ ਐਵਾਰਡੀ, ਸੁਰਿੰਦਰ ਵਿੱਗ ਸੀ.ਐੱਚ.ਟੀ, ਰਾਜੇਸ਼ ਗੁਪਤਾ ਕਾਂਗਰਸੀ ਆਗੂ, ਪਵਨ ਜੁਨੇਜਾ, ਯਸ਼ਪਾਲ ਗੁਪਤਾ, ਅਨੂਪ ਜੈਨ, ਸਾਬਾ ਪੰਡਤ, ਮਨੋਜ ਅਰੋੜਾ ਸ਼ਹਿਰੀ ਪ੍ਰਧਾਨ ‘ਆਪ’, ਰਾਖੀ ਮੱਟੂ ਐੱਮ.ਸੀ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐੱਮ.ਸੀ, ਸੰਜਮ ਮੈਸਨ ਪ੍ਰਧਾਨ ਭਾਜਪਾ ਮੰਡਲ ਸ਼ਾਹਕੋਟ, ਸ਼ਿਵ ਸ਼ੰਭੂ ਗੁਪਤਾ ਚੇਅਰਮੈਨ, ਬਲਵੀਰ ਸਿੰਘ ਢੰਡੋਵਾਲ ਸਾਬਕਾ ਚੇਅਰਮੈਨ ਆਦਿ ਹਾਜ਼ਰ ਸਨ।