ਪਿੰਡ ਜੱਕੋਪੁਰ ਖੁਰਦ ’ਚ ‘ਸਵ: ਮਾ. ਜਗਜੀਤ ਸਿੰਘ ਢੋਟ’ ਨਮਿਤ ਅੰਤਿਮ ਅਰਦਾਸ ਅੱਜ
ਲੋਹੀਆਂ ਖਾਸ, 8 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੰਬਰਦਾਰ ਪਰਮਿੰਦਰ ਸਿੰਘ ਢੋਟ ਅਤੇ ਗੁਰਦੇਵ ਸਿੰਘ ਢੋਟ ਡਾਇਰੈਕਟਰ, ਦੀ ਕੋਆਪਰੇਟਿਵ ਸੁਸਾਇਟੀ ਜੱਕੋਪੁਰ ਖੁਰਦ (ਜਦੀਦ) ਐਟ ਲੋਹੀਆਂ ਖਾਸ ਦੇ ਪਿਤਾ ਸੇਵਾ ਮੁਕਤ ਮਾ. ਜਗਜੀਤ ਸਿੰਘ ਢੋਟ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ, ਸ਼ਬਦ ਕੀਰਤਨ ਅਤੇ ਅੰਤਿਮ ਅਰਦਾਸ ਮਿਤੀ 9 ਸਤੰਬਰ ਦਿਨ ਬੁੱਧਵਾਰ ਨੂੰ ਸਵੇਰੇ 11 ਤੋਂ 1 ਵਜੇ ਦੁਪਹਿਰ ਤੱਕ, ਗੁਰਦੁਆਰਾ ਸਾਹਿਬ ਪਿੰਡ ਜੱਕੋਪੁਰ ਖੁਰਦ (ਨੇੜੇ ਲੋਹੀਆਂ ਖਾਸ) ਵਿਖੇ ਹੋਵੇਗੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਪੋਤਰੇ ਤਜਿੰਦਰ ਸਿੰਘ ਢੋਟ ਨੇ ਦੱਸਿਆ ਕਿ ਦਾਦਾ ਜੀ ਦੇ ਫੁੱਲਾਂ, ਬੂਟਿਆਂ ਦੇ ਪ੍ਰਤੀ ਅਥਾਹ ਲਗਾਵ ਨੂੰ ਦੇਖਦਿਆ ‘ਸਾਡੇ ਢੋਟ ਪਰਿਵਾਰ ਵੱਲੋਂ’ ਭੋਗ ਸਮੇਂ ਆਏ ਹਰ ਪਰਿਵਾਰ ਨੂੰ ਇੱਕ ਇੱਕ ਵਧੀਆ ਕੁਆਲਿਟੀ ਦਾ ਅਮਰੂਦ ਦਾ ਬੂਟਾ ਪ੍ਰਸ਼ਾਦਿ ਵਜੋਂ ਦਿੱਤਾ ਜਾਵੇਗਾ|