12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ ਗੁੰਮ ਹੋਏ ਬੱਚੇ ਦੀ ਭਾਲ ਕਰ ਕੇ ਵਾਰਸਾਂ ਦੇ ਹਵਾਲੇ ਕੀਤਾ

ਕਿਸ਼ਨਗੜ੍ਹ, 11 ਸਤੰਬਰ (ਹੁਸਨ ਲਾਲ)-ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ 24 ਘੰਟੇ ਵਿੱਚ ਗੁੰਮ ਹੋਏ ਬੱਚੇ ਦੀ ਭਾਲ ਕਰਕੇ ਵਾਰਸਾਂ ਦੇ ਹਵਾਲੇ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਰਾਮ ਪੁੱਤਰ ਹਜਾਰਾ ਰਾਮ ਵਾਸੀ ਕਿਸ਼ਨਗੜ੍ਹ ਦਾ ਦੋਤਾ ਹੈਰੀ ਉਮਰ ਕਰੀਬ 10 ਸਾਲ ਜੋ ਘਰੋਂ ਬਿਨਾ ਦੱਸੇ ਪੁੱਛੇ ਚਲਾ ਗਿਆ ਸੀ ਜਿਸ ਸਬੰਧੀ ਬਲਵੀਰ ਹਨ ਰਾਮ ਵੱਲੋਂ ਬੀਤੇ ਦਿਨ ਚੌਂਕੀ ਕਿਸ਼ਨਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏ.ਐਸ.ਆਈ. ਹਰਜੀਤ ਸਿੰਘ ਗੁੰਮ ਹੋਏ ਬੱਚੇ ਮਿਲਣ ’ਤੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਦੇ ਹੋਏ। ਤਸਵੀਰ- ਹੁਸਨ ਲਾਲ 12-09-2026
ਕਿਸ਼ਨਗੜ੍ਹ, 11 ਸਤੰਬਰ (ਹੁਸਨ ਲਾਲ)-ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ 24 ਘੰਟੇ ਵਿੱਚ ਗੁੰਮ ਹੋਏ ਬੱਚੇ ਦੀ ਭਾਲ ਕਰਕੇ ਵਾਰਸਾਂ ਦੇ ਹਵਾਲੇ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਰਾਮ ਪੁੱਤਰ ਹਜਾਰਾ ਰਾਮ ਵਾਸੀ ਕਿਸ਼ਨਗੜ੍ਹ ਦਾ ਦੋਤਾ ਹੈਰੀ ਉਮਰ ਕਰੀਬ 10 ਸਾਲ ਜੋ ਘਰੋਂ ਬਿਨਾ ਦੱਸੇ ਪੁੱਛੇ ਚਲਾ ਗਿਆ ਸੀ ਜਿਸ ਸਬੰਧੀ ਬਲਵੀਰ ਹਨ ਰਾਮ ਵੱਲੋਂ ਬੀਤੇ ਦਿਨ ਚੌਂਕੀ ਕਿਸ਼ਨਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸਬੰਧੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ ਤੁਰੰਤ ਹਰਕਤ ‘ਚ ਆਉਂਦੇ ਹੋਏ ਇਸ ਗੁੰਮ ਹੋਏ ਬੱਚੇ ਦੀ ਭਾਲ ਕਰਦੇ ਹੋਏ ਚੌਂਕੀ ਕਿਸ਼ਨਗੜ੍ਹ ਦੀ ਪੁਲਿਸ ਵੱਲੋਂ ਟੈਕਨੀਕਲ ਤੇ ਖੁਫੀਆ ਸੋਰਸਾਂ ਰਾਹੀਂ ਬੱਚੇ ਨੂੰ ਰਿਪੋਰਟ ਦਰਜ ਹੋਣ ਦੇ 24 ਘੰਟੇ ਦੇ ਅੰਦਰ ਅੰਦਰ ਟਰੇਸ ਕਰਕੇ ਸਹੀ ਸਲਾਮਤ ਉਸਦੇ ਨਾਨਾ ਬਲਵੀਰ ਰਾਮ ਤੇ ਉਹਨਾਂ ਦੇ ਨਾਲ ਆਏ ਹੋਏ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਦਾ ਦਿਲੋਂ ਧੰਨਵਾਦ ਵੀ ਕੀਤਾ।
ਪਿਛਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਿਖੇ ਪਦਮਸ਼੍ਰੀ ਸੰਤ ਨਿਰੰਜਨ ਦਾਸ ਦੀ ਰਹਿਨੁਮਾਈ ਹੇਠ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ... ਅਗਲੀ ਖ਼ਬਰ ਪੰਜਾਬ ’ਚ ਨਸ਼ਿਆਂ ਖਿਲਾਫ਼ ਫੈਸਲਾਕੁੰਨ ਜੰਗ ਹੈ ਯੁੱਧ ਨਸ਼ਿਆਂ ਵਿਰੁੱਧ- ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।