02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖ਼ਾਲਸਾ ਏਡ ਅਤੇ ਮੁੰਡਾ ਪਿੰਡ ਦੀ ਸੰਗਤ ਨੇ ਬਿਆਸ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ

ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਤਰਨ ਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਵਿਖੇ ਬਿਆਸ ਦਰਿਆ ਦੇ ਕਿਨਾਰੇ ਖਾਲਸਾ ਏਡ ਵਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਕਾਰਜ ਤਹਿਤ ਖਾਲਸਾ ਏਡ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰਵਾਇਆ ਜਾ ਰਿਹਾ ਹੈ, ਤਾਂ ਜੋ ਦਰਿਆ ਦੇ ਪਾਣੀ ਕਾਰਨ ਆਸ-ਪਾਸ ਦੇ ਪਿੰਡਾਂ, ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦੀ ਜਾਨ-ਮਾਲ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ ।

ਅਜੀਤ ਡੈਸਕ 02-10-2026
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਤਰਨ ਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਵਿਖੇ ਬਿਆਸ ਦਰਿਆ ਦੇ ਕਿਨਾਰੇ ਖਾਲਸਾ ਏਡ ਵਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਕਾਰਜ ਤਹਿਤ ਖਾਲਸਾ ਏਡ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰਵਾਇਆ ਜਾ ਰਿਹਾ ਹੈ, ਤਾਂ ਜੋ ਦਰਿਆ ਦੇ ਪਾਣੀ ਕਾਰਨ ਆਸ-ਪਾਸ ਦੇ ਪਿੰਡਾਂ, ਕਿਸਾਨਾਂ ਦੀਆਂ ਫ਼ਸਲਾਂ ਅਤੇ ਲੋਕਾਂ ਦੀ ਜਾਨ-ਮਾਲ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਇਆ ਜਾ ਸਕੇ । ਕੁਝ ਦਿਨ ਪਹਿਲਾਂ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਮੁੰਡਾ ਪਿੰਡ ਨੇੜੇ ਬੰਨ੍ਹ ਦੇ ਕਿਨਾਰਿਆਂ ’ਤੇ ਪਾਣੀ ਦਾ ਦਬਾਅ ਕਾਫ਼ੀ ਵਧ ਗਿਆ, ਜਿਸ ਕਾਰਨ ਬੰਨ੍ਹ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ । ਸਥਿਤੀ ਨੂੰ ਦੇਖਦਿਆਂ ਮੁੰਡਾ ਪਿੰਡ ਦੀ ਸੰਗਤ ਅਤੇ ਖਾਲਸਾ ਏਡ ਦੇ ਵਲੰਟੀਅਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬੰਨ੍ਹ ਦੀ ਸੁਰੱਖਿਆ ਲਈ ਲੋੜੀਂਦਾ ਕੰਮ ਸ਼ੁਰੂ ਕੀਤਾ । ਮੌਕੇ ’ਤੇ ਪਹਿਲਾਂ ਤੋਂ ਮੌਜੂਦ ਮਸ਼ੀਨਰੀ ਦੀ ਮਦਦ ਨਾਲ ਕਮਜ਼ੋਰ ਹਿੱਸਿਆਂ ’ਤੇ ਵੱਡੀ ਮਾਤਰਾ ਵਿੱਚ ਪੱਥਰ ਲਗਾਏ ਗਏ ਅਤੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਗਿਆ । ਸੰਗਤ ਅਤੇ ਵਲੰਟੀਅਰਾਂ ਵਲੋਂ ਮਿਲ ਕੇ ਕੀਤੇ ਗਏ ਯਤਨਾਂ ਨਾਲ ਸਥਿਤੀ ਨੂੰ ਸਮੇਂ ਸਿਰ ਸੰਭਾਲਣ ਵਿੱਚ ਮਦਦ ਮਿਲੀ ਅਤੇ ਬੰਨ੍ਹ ਨੂੰ ਹੋਰ ਨੁਕਸਾਨ ਤੋਂ ਬਚਾਇਆ ਗਿਆ। ਖਾਲਸਾ ਏਡ ਦੇ ਸੀਨੀਅਰ ਆਗੂ ਲਖਵੀਰ ਸਿੰਘ (ਰਿੰਪਾ) ਨੇ ਕਿਹਾ ਕਿ ਇਸ ਸੇਵਾ ਕਾਰਜ ਵਿੱਚ ਮੁੰਡਾ ਪਿੰਡ ਦੀ ਸੰਗਤ ਵਲੋਂ ਬਹੁਤ ਹੀ ਭਰਪੂਰ ਸਹਿਯੋਗ ਦਿੱਤਾ ਗਿਆ। ਸੰਗਤ ਦੇ ਸਹਿਯੋਗ ਨਾਲ ਟੀਮ ਨੂੰ ਮੌਕੇ ’ਤੇ ਕੰਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਵਿੱਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਨਾਲ ਆਸ-ਪਾਸ ਦੇ ਪਿੰਡਾਂ ਅਤੇ ਖੇਤੀਬਾੜੀ ਵਾਲੇ ਇਲਾਕਿਆਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲੇਗੀ । ਮੁੰਡਾ ਪਿੰਡ ਦੀ ਸੰਗਤ ਅਤੇ ਖਾਲਸਾ ਏਡ ਦੇ ਵਲੰਟੀਅਰਾਂ ਵਲੋਂ ਮਿਲ ਕੇ ਕੀਤੀ ਗਈ ਇਹ ਸੇਵਾ ਮੁਸ਼ਕਿਲ ਸਮੇਂ ’ਚ ਸਾਂਝੀ ਜ਼ਿੰਮੇਵਾਰੀ, ਸਹਿਯੋਗ ਅਤੇ ਮਨੁੱਖਤਾ ਦੀ ਭਾਵਨਾ ਦੀ ਮਿਸਾਲ ਪੇਸ਼ ਕਰਦੀ ਹੈ।
ਪਿਛਲੀ ਖ਼ਬਰ ਮਾਲ ਵਿਭਾਗ ਦਾ ਪੋਰਟਲ 3 ਘੰਟੇ ਬੰਦ ਰਹਿਣ ਕਾਰਨ ਰਜਿਸਟਰੀਆਂ ਕਰਵਾਉਣ ਆਏ ਲੋਕ ਹੋਏ ਖੱਜਲ - ਖੁਆਰ ਅਗਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ ਚ 9 ਵੀਂ ਅਤੇ 11 ਵੀਂ ਜਮਾਤਾਂ ਦੇ ਦਾਖ਼ਲੇ ਲਈ ਤਰੀਕ 15 ਤੱਕ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।