ਦਿਨੇਸ਼ ਔਲਖ ਦੇ ਪੁੱਤਰ ਦੀ ਮੌਤ ’ਤੇ ਦੁੱਖ ਪ੍ਰਗਟਾਉਣ ਲਈ ਦੂਜੇ ਦਿਨ ਵੀ ਗਾਇਕ-ਕਲਾਕਾਰਾਂ ਦਾ ਲੱਗਾ ਰਿਹਾ ਤਾਂਤਾ
ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਬੀਤੇ ਦਿਨੀਂ ਦਰਦਨਾਕ ਸੜਕ ਹਾਦਸੇ ’ਚ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨਸ਼ੇ ਔਲਖ ਦੇ ਜਵਾਨ ਪੁੱਤਰ ਦਿਵਿਤ ਔਲਖ ਦੀ ਹੋਈ ਮੌਤ ਨਾਲ ਪਰਿਵਾਰ ’ਤੇ ਆਏ ਇਸ ਦੁੱਖ ਦੀ ਘੜੀ ’ਚ ਦੁੱਖ ਵੰਡਾਉਣ ਲਈ ਅੱਜ ਦੂਜੇ ਦਿਨ ਵੀ ਉਨ੍ਹਾਂ ਦੀ ਸੇਠ ਹੁਕਮ ਚੰਦ ਕਾਲੋਨੀ ਸਥਿਤ ਰਿਹਾਇਸ਼ ’ਤੇ ਗਾਇਕ ਕਲਾਕਾਰਾਂ ਦਾ ਤਾਂਤਾ ਲੱਗਾ ਰਿਹਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣ ਵਾਲਿਆਂ ’ਚ ਗਾਇਕ ਹਨੀ ਸਿੰਘ, ਜਿਸ ਨੂੰ ਮ੍ਰਿਤਕ ਦਿਵਿਤ ਔਲਖ ਚਾਚਾ ਕਹਿੰਦਾ ਸੀ, ਨੇ ਦਿਨੇਸ਼ ਔਲਖ ਨਾਲ ਦੁੱਖ ਸਾਂਝਾ ਕਰਦਿਆਂ ਮਰਹੂਮ ਭਤੀਜੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਬੀਤੇ ਦਿਨੀਂ ਦਰਦਨਾਕ ਸੜਕ ਹਾਦਸੇ ’ਚ ਸਪੀਡ ਰਿਕਾਰਡ ਕੰਪਨੀ ਦੇ ਮਾਲਕ ਦਿਨਸ਼ੇ ਔਲਖ ਦੇ ਜਵਾਨ ਪੁੱਤਰ ਦਿਵਿਤ ਔਲਖ ਦੀ ਹੋਈ ਮੌਤ ਨਾਲ ਪਰਿਵਾਰ ’ਤੇ ਆਏ ਇਸ ਦੁੱਖ ਦੀ ਘੜੀ ’ਚ ਦੁੱਖ ਵੰਡਾਉਣ ਲਈ ਅੱਜ ਦੂਜੇ ਦਿਨ ਵੀ ਉਨ੍ਹਾਂ ਦੀ ਸੇਠ ਹੁਕਮ ਚੰਦ ਕਾਲੋਨੀ ਸਥਿਤ ਰਿਹਾਇਸ਼ ’ਤੇ ਗਾਇਕ ਕਲਾਕਾਰਾਂ ਦਾ ਤਾਂਤਾ ਲੱਗਾ ਰਿਹਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣ ਵਾਲਿਆਂ ’ਚ ਗਾਇਕ ਹਨੀ ਸਿੰਘ, ਜਿਸ ਨੂੰ ਮ੍ਰਿਤਕ ਦਿਵਿਤ ਔਲਖ ਚਾਚਾ ਕਹਿੰਦਾ ਸੀ, ਨੇ ਦਿਨੇਸ਼ ਔਲਖ ਨਾਲ ਦੁੱਖ ਸਾਂਝਾ ਕਰਦਿਆਂ ਮਰਹੂਮ ਭਤੀਜੇ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਗਾਇਕ ਜਸਵੀਰ ਜੱਸੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਜੱਸੀ ਨੇ ਆਖਿਆ ਕਿ ਜਵਾਨ ਪੁੱਤ ਦੀ ਮੌਤ ਦਾ ਦੁੱਖ ਮਾਪਿਆਂ ਲਈ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਹੈ, ਜੋ ਜਿਊਂਦੇ ਜੀਅ ਕਦੇ ਨਹੀਂ ਭੁੱਲ ਸਕਦਾ। ਉਨ੍ਹਾਂ ਤੋਂ ਇਲਾਵਾ ਗਾਇਕ ਕੁਲਵਿੰਦਰ ਬਿੱਲਾ, ਪੰਜਾਬੀ ਫਿਲਮਾਂ ਦੇ ਹਾਸਰਸ ਕਲਾਕਾਰ ਹਰਬੀ ਸੰਘਾ, ਬਲਰਾਜ, ਗੁਰਲੇਜ਼ ਅਖ਼ਤਰ, ਪ੍ਰੀਤ ਹਰਪਾਲ, ਰਾਏ ਜੁਝਾਰ ਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਵੀ ਦਿਨੇਸ਼ ਔਲਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਵਿਤ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਮੂਹ ਸ਼ਖ਼ਸੀਅਤਾਂ ਨੇ ਮ੍ਰਿਤਕ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਲਈ ਬਲ ਬਖਸ਼ਣ ਵਾਸਤੇ ਅਰਦਾਸ ਕੀਤੀ। ਦੱਸਣਯੋਗ ਹੈ ਕਿ ਦਿਵਿਤ ਔਲਖ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ’ਚ 3 ਨਵੰਬਰ ਨੂੰ ਦੁਪਹਿਰ 1 ਵਜੇ ਕੀਤਾ ਜਾਵੇਗਾ।