03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੀ.ਟੀ. ਗਰੁੱਪ ਵਲੋਂ ਨਵੇਂ ਲੋਗੋ ਦਾ ਉਦਘਾਟਨ

ਜਲੰਧਰ, 2 ਨਵੰਬਰ (ਜਸਪਾਲ ਸਿੰਘ)-ਸੀ. ਟੀ.

ਸੀ. ਟੀ. ਗਰੁੱਪ ਦੇ ਨਵੇਂ ਲੋਗੋ ਦਾ ਉਦਘਾਟਨ ਕਰਨ ਮੌਕੇ ਚਰਨਜੀਤ ਸਿੰਘ ਚੰਨੀ ਦੇ ਨਾਲ ਪਰਮਿੰਦਰ ਕੌਰ, ਡਾ. ਮਨਬੀਰ ਸਿੰਘ, ਹਰਪ੍ਰੀਤ ਸਿੰਘ, ਤਨਿਕਾ ਚੰਨਾ, ਮਨਜਿੰਦਰ ਕੌਰ ਤੇ ਹੋਰ। ਅਜੀਤ ਤਸਵੀਰ 03-11-2026
ਜਲੰਧਰ, 2 ਨਵੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਦਾ ਤਿੰਨ ਦਹਾਕਿਆਂ ਤੋਂ ਵੱਧ ਦਾ ਸਫ਼ਰ ਸਮਰਪਣ, ਨਿਰੰਤਰ ਵਿਕਾਸ ਤੇ ਕਰੀਅਰ ਨਿਰਮਾਣ ਦੀ ਅਜਿਹੀ ਕਹਾਣੀ ਹੈ, ਜਿਸ ਦੀ ਸ਼ੁਰੂਆਤ 1997 ’ਚ ਹੋਈ। ਇਸ ਇਤਿਹਾਸਕ ਮੌਕੇ ਨੂੰ ਖ਼ਾਸ ਬਣਾਉਣ ਲਈ ਸੰਸਥਾ ਦੇ ਮੁੱਢਲੇ ਦੌਰ ਤੋਂ ਜੁੜੇ ਮੈਂਬਰਾਂ ਨੇ ਇਕੱਠੇ ਹੋ ਕੇ ਆਪਣੀ ਸਾਂਝੀ ਯਾਤਰਾ ਦਾ ਜਸ਼ਨ ਮਨਾਇਆ। ਇਨ੍ਹਾਂ ’ਚ ਸ਼ੁਰੂਆਤੀ ਸਾਲਾਂ ਦੌਰਾਨ ਸਕੂਲਾਂ ਦੀ ਅਗਵਾਈ ਕਰਨ ਵਾਲੇ ਪ੍ਰਿੰਸੀਪਲ, ਸੰਸਥਾ ਦੇ ਵਿਕਾਸ ਦੇ ਗਵਾਹ ਰਹੇ ਡਾਇਰੈਕਟਰ, ਸੀਨੀਅਰ ਮੈਂਬਰ, ਅਧਿਆਪਕ, ਗੈਰ-ਅਧਿਆਪਨ ਕਰਮਚਾਰੀ ਤੇ ਸਹਿਯੋਗੀ ਟੀਮਾਂ ਦੇ ਉਹ ਮੈਂਬਰ ਸ਼ਾਮਲ ਸਨ, ਜੋ ਲਗਭਗ 29 ਸਾਲਾਂ ਤੋਂ ਸੀਟੀ ਪਰਿਵਾਰ ਦਾ ਹਿੱਸਾ ਰਹੇ ਹਨ। 1997 ’ਚ ਸੀਟੀ ਐਜੂਕੇਸ਼ਨ ਸੁਸਾਇਟੀ ਦੀ ਸਥਾਪਨਾ ਤੇ ਸੀਟੀ ਪਬਲਿਕ ਸਕੂਲ ਦੀ ਸ਼ੁਰੂਆਤ ਨਾਲ ਆਰੰਭ ਹੋਇਆ ਇਹ ਸਫ਼ਰ ਅੱਜ ਇੱਕ ਵਿਭਿੰਨਤਾ ਭਰੇ ਸਿੱਖਿਆ ਸਮੂਹ ਵਜੋਂ ਵਿਕਸਿਤ ਹੋ ਚੁੱਕਾ ਹੈ। ਇਸ ’ਚ ਮਕਸੂਦਾਂ ਸਥਿਤ ਸੀਟੀ ਪਬਲਿਕ ਸਕੂਲ, ਛਿਆਹਠ ਫੁੱਟ ਰੋਡ, ਜਲੰਧਰ ਸਥਿਤ ਸੀਟੀ ਵਰਲਡ ਸਕੂਲ, ਮਕਸੂਦਾਂ ਤੇ ਸ਼ਾਹਪੁਰ ਸਥਿਤ ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਅਤੇ ਲੁਧਿਆਣਾ ਸਥਿਤ ਸੀਟੀ ਯੂਨੀਵਰਸਿਟੀ ਸ਼ਾਮਲ ਹਨ। ਇਸ ਅਹਿਮ ਪ੍ਰਾਪਤੀ ਦੇ ਮੌਕੇ ਸੀਟੀ ਗਰੁੱਪ ਦੇ ਨਵੇਂ ਲੋਗੋ ਦਾ ਉਦਘਾਟਨ ਕੀਤਾ ਗਿਆ। ਇਹ ਨਵੀਂ ਦਿੱਖ ਸੰਸਥਾ ਦੀ ਬਦਲਦੀ ਪਛਾਣ, ਆਧੁਨਿਕ ਸੋਚ ਤੇ ਭਵਿੱਖੀ ਟੀਚਿਆਂ ਨੂੰ ਦਰਸਾਉਂਦੀ ਹੈ। ਸੀਟੀ ਗਰੁੱਪ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਕਿਹਾ, “ਜਦੋਂ ਅਸੀਂ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਸੀ, ਤਾਂ ਸਾਡਾ ਉਦੇਸ਼ ਮਿਆਰੀ ਸਿੱਖਿਆ ਨੂੰ ਹਰ ਸੰਭਵ ਵਿਅਕਤੀ ਤੱਕ ਪਹੁੰਚਾਉਣਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮੌਕੇ ਪੈਦਾ ਕਰਨਾ ਸੀ। ਅੱਜ ਸੀਟੀ ਨੂੰ ਇਸ ਮੁਕਾਮ ‘ਤੇ ਪਹੁੰਚਿਆ ਦੇਖ ਕੇ ਮੈਨੂੰ ਮਾਣ ਅਤੇ ਧੰਨਵਾਦ ਦੀ ਭਾਵਨਾ ਹੁੰਦੀ ਹੈ। ਨਵਾਂ ਲੋਗੋ ਅਤੀਤ ਨੂੰ ਪਿੱਛੇ ਛੱਡਣ ਦਾ ਪ੍ਰਤੀਕ ਨਹੀਂ ਹੈ, ਸਗੋਂ ਆਪਣੀਆਂ ਮੂਲ ਕਦਰਾਂ-ਕੀਮਤਾਂ ਨੂੰ ਨਾਲ ਲੈ ਕੇ ਨਵੀਂ ਦ੍ਰਿਸ਼ਟੀ, ਉੱਚੀਆਂ ਆਕਾਂਖਿਆਵਾਂ ਅਤੇ ਭਵਿੱਖ ਨੂੰ ਸੰਵਾਰਨ ਦੀ ਅਟੁੱਟ ਵਚਨਬੱਧਤਾ ਨਾਲ ਅੱਗੇ ਵਧਣ ਦਾ ਪ੍ਰਤੀਕ ਹੈ।” ਸਮਾਰੋਹ ਵਿੱਚ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ, ਸਹਿ-ਚੇਅਰਪਰਸਨ ਪਰਮਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਕੋ-ਵਾਈਸ ਚੇਅਰਮੈਨ ਐਡਵੋਕੇਟ ਮਨਜਿੰਦਰ ਕੌਰ ਤੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਮੌਜੂਦ ਰਹੇ।
ਪਿਛਲੀ ਖ਼ਬਰ ਆਗਾਮੀ ਵਿਧਾਨ ਸਭਾ ਚੋਣਾਂ ’ਚ ਬਲਕਾਰ ਸਿੰਘ ਨੂੰ ਸਫਲ ਬਣਾਉਣ ਲਈ ਕਰਾਂਗੇ ਡਟਵੀਂ ਮਿਹਨਤ- ਪ੍ਰਤਾਪ ਸਿੰਘ ਅਗਲੀ ਖ਼ਬਰ –ਸਕੂਲ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਤਹਿਤ ਨਰਸਿੰਗ ਸਕੂਲ ਵਿਖੇ ਕਰਵਾਇਆ ਵਿਸ਼ੇਸ਼ ਟ੍ਰੇਨਿੰਗ ਸੈਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।