ਜਲੰਧਰ, 2 ਨਵੰਬਰ (ਐੱਮ.ਐੱਸ. ਲੋਹੀਆ) - ਸਵਰਗਵਾਸੀ ਨਰਿੰਦਰ ਕੌਰ ਪਤਨੀ ਅਮਰਪ੍ਰੀਤ ਸਿੰਘ ਦੀ ਯਾਦ ’ਚ ਪਰਿਵਾਰ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ। 28 ਦਸੰਬਰ 2025 ਨੂੰ ਅਕਾਲ ਚਲਾਣਾ ਕਰ ਗਏ ਨਰਿੰਦਰ ਕੌਰ ਨੇ ਬਹੁਤ ਲੰਬਾ ਸਮਾਂ ਜਲੰਧਰ ਇੰਪਰੂਵਮੈਂਟ ਟਰੱਸਟ ’ਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਈਆਂ ਸਨ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਰਿਸ਼ਤੇਦਾਰ ਤੇ ਸ਼ਹਿਰ ਵਾਸੀ ਪਹੁੰਚੇ। ਇਨ੍ਹਾਂ ’ਚ ਸਾਬਕਾ ਮੰਤਰੀ ਮਨੌਰੰਜਨ ਕਾਲੀਆ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ, ਕਾਂਗਰਸੀ ਆਗੂ ਮਨਜੀਤ ਸਿੰਘ ਸੇਠੀ ਅਤੇ ਹੋਰ ਹਾਜ਼ਰ ਸਨ।