ਲੋਹੀਆਂ ਨਗਰ ਪੰਚਾਇਤ ਦਾ ਵੱਡਾ ਫੈਸਲਾ 39 ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦੇ ਮਤੇ ’ਤੇ ਲੱਗੀ ਸਰਬਸੰਮਤੀ ਨਾਲ ਮੋਹਰ
ਲੋਹੀਆਂ ਖ਼ਾਸ, 10 ਨਵੰਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ 39 ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਯਾਨੀ ਪੱਕਾ ਕਰਨ ਲਈ ਹਾਊਸ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਇੱਕ ਅਹਿਮ ਮਤਾ ਪਾਸ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ ਤੇ ਕਾਰਜਕਾਰੀ ਅਫ਼ਸਰ ਚੰਦਰ ਮੋਹਣ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 7 ਨਵੰਬਰ 2026 ਤੱਕ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਕਾਰਵਾਈ ਮੁਕੰਮਲ ਕਰਨ ਦੇ ਆਦੇਸ਼ ਸਨ।
ਲੋਹੀਆਂ ਖ਼ਾਸ, 10 ਨਵੰਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ 39 ਸਫ਼ਾਈ ਸੇਵਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਯਾਨੀ ਪੱਕਾ ਕਰਨ ਲਈ ਹਾਊਸ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਇੱਕ ਅਹਿਮ ਮਤਾ ਪਾਸ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਪ੍ਰਧਾਨ ਸੋਮ ਨਾਥ ਭੱਟੀ ਤੇ ਕਾਰਜਕਾਰੀ ਅਫ਼ਸਰ ਚੰਦਰ ਮੋਹਣ ਭਾਟੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 7 ਨਵੰਬਰ 2026 ਤੱਕ ਕਰਮਚਾਰੀਆਂ ਨੂੰ ਪੱਕਾ ਕਰਨ ਸਬੰਧੀ ਕਾਰਵਾਈ ਮੁਕੰਮਲ ਕਰਨ ਦੇ ਆਦੇਸ਼ ਸਨ। ਇਸ ਤਹਿਤ ਦਫ਼ਤਰ ਵਲੋਂ 06 ਨਵੰਬਰ ਨੂੰ ਅਜੰਡਾ ਜਾਰੀ ਕਰਕੇ 10 ਨਵੰਬਰ 2026 ਨੂੰ ਸਾਰੇ ਕੌਂਸਲਰਾਂ ਦੀ ਵਿਸ਼ੇਸ਼ ਮੀਟਿੰਗ ਸੱਦੀ ਗਈ ਸੀ। ਸੋਮ ਨਾਥ ਭੱਟੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਇਸ ਮੀਟਿੰਗ ਵਿੱਚ 12 ਮੈਂਬਰ ਮੌਜੂਦ ਸਨ, ਜਦੋਂ ਕਿ ਇੱਕ ਕੌਂਸਲਰ ਜ਼ਰੂਰੀ ਕੰਮ ਕਾਰਨ ਬਾਹਰ ਗਿਆ ਹੋਇਆ ਸੀ। ਹਾਊਸ ਦੀ ਕਾਰਵਾਈ ਦੌਰਾਨ ਸਰਕਾਰ ਦੀਆਂ ਹਿਦਾਇਤਾਂ ’ਚ ਉਕਤ ਮਤਾ ਪੇਸ਼ ਕੀਤਾ ਗਿਆ, ਜੋ ਮਾਮੂਲੀ ਚਰਚਾ ਤੋਂ ਬਾਅਦ ਹਾਜ਼ਰ ਮੈਂਬਰਾਂ ਦੀ ਬਹੁ-ਗਿਣਤੀ ਨਾਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਹਾਲ ਤੋਂ ਬਾਹਰ ਖੜ੍ਹੇ ਸਫ਼ਾਈ ਸੇਵਕਾਂ ਨੂੰ ਜਿਵੇਂ ਹੀ ਮਤਾ ਪਾਸ ਹੋਣ ਦੀ ਖ਼ਬਰ ਮਿਲੀ, ਤਾਂ ਉਨ੍ਹਾਂ ਦੇ ਚਿਹਰਿਆਂ ‘ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਖ਼ੁਸ਼ੀ ਵਿੱਚ ਖੀਵੇ ਹੋਏ ਸਫ਼ਾਈ ਸੇਵਕ ਤੁਰੰਤ ਬਾਜ਼ਾਰ ਵੱਲ ਹਾਰ ਲਿਆਉਣ ਲਈ ਦੌੜੇ। ਪ੍ਰਧਾਨ ਸੋਮ ਨਾਥ ਭੱਟੀ, ਕਾਰਜਕਾਰੀ ਅਫ਼ਸਰ ਚੰਦਰ ਮੋਹਣ ਭਾਟੀਆ ਅਤੇ ਕੌਂਸਲਰਾਂ ਵਲੋਂ ਜਦੋਂ ਰਸਮੀ ਤੌਰ ‘ਤੇ ਸਫ਼ਾਈ ਸੇਵਕਾਂ ਨੂੰ ਪੱਕਾ ਹੋਣ ਦੀ ਖ਼ਬਰ ਦਿੱਤੀ ਗਈ, ਤਾਂ ਸਫ਼ਾਈ ਸੇਵਕਾਂ ਨੇ ਉਨ੍ਹਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸਫ਼ਾਈ ਸੇਵਕਾਂ ਨੇ ਸਾਰਿਆਂ ਦੇ ਰੂ-ਬਰੂ ਨਗਰ ਦੀ ਸਫ਼ਾਈ ਵਿਵਸਥਾ ਨੂੰ ਪਹਿਲਾਂ ਨਾਲੋਂ ਹੋਰ ਬਿਹਤਰ ਅਤੇ ਚੰਗੀ ਕਰਨ ਦਾ ਅਹਿਮ ਸੰਕਲਪ ਵੀ ਦੁਹਰਾਇਆ।