11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਡੀ.ਏ.ਵੀ. ਪਬਲਿਕ ਸਕੂਲ ਨੇ 40ਵੀਂ ਵਰ੍ਹੇਗੰਢ ਮਨਾਈ

ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ)-ਦੇਸਰਾਜ ਵਡੇਰਾ ਡੀ. ਏ.

ਅਜੀਤ ਡੈਸਕ 11-11-2026
ਫਿਲੌਰ, 10 ਨਵੰਬਰ (ਸਤਿੰਦਰ ਸ਼ਰਮਾ)-ਦੇਸਰਾਜ ਵਡੇਰਾ ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਫਿਲੌਰ ਵਿਖੇ ਸਕੂਲ ਦੀ 40ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ। ਸਕੂਲ ਦੇ 40 ਸ਼ਾਨਦਾਰ ਵਰ੍ਹਿਆਂ ਦੇ ਪ੍ਰਤੀਕ ਵਜੋਂ 40 ਦੀਵੇ ਜਗਾਏ ਗਏ। ਇਹ ਦੀਵੇ ਸਕੂਲ ਦੇ ਪਿ੍ੰਸੀਪਲ, ਅਧਿਆਪਕ ਅਤੇ ਵਿਦਿਆਰਥੀਆਂ ਨੇ ਜਗਾਏ, ਕਿੰਡਰਗਾਰਟਨ ਵਿੰਗ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਸ੍ਰੀ ਰਾਮਾਇਣ ’ਤੇ ਅਧਾਰਿਤ ਕਠਪੁਤਲੀ ਨਾਟਕ ਪੇਸ਼ ਕੀਤਾ ਗਿਆ। ਚੌਥੀ ਜਮਾਤ ਦੇ ਵਿਦਿਆਰਥੀਆਂ ’ਚ ਦੀਵੇ ਤੇ ਮੋਮਬੱਤੀਆਂ ਜਗਾ ਕੇ ਸਜਾਵਟ ਮੁਕਾਬਲੇ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਰੰਗੋਲੀ ਮੁਕਾਬਲੇ ਕਰਵਾਏ ਗਏ। ਪੰਜਵੀਂ ਜਮਾਤ ਦੇ ਰੰਗੋਲੀ ਮੁਕਾਬਲਿਆਂ ’ਚ ਹਰਮਨਪ੍ਰੀਤ ਕੌਰ, ਗੁਰਨੂਰ ਕੌਰ, ਮੰਨਤ ਕੌਰ ਤੇ ਨਿਸ਼ਠਾ ਸੋਢੀ ਪਹਿਲੇ ਸਥਾਨ ’ਤੇ ਰਹੇ। ਜਸਨੀਤ ਕੌਰ, ਬਖਸ਼ਿਸ਼ ਕੌਰ, ਗਿਰਿਸਾ ਤਿ੍ਖਾ ਤੇ ਯਾਚਨਾ ਬੰਗੜ ਦੂਸਰੇ ਸਥਾਨ ’ਤੇ ਰਹੇ। ਛੇਵੀਂ ਤੋਂ ਬਾਰਵੀਂ ਦੇ ਵਿਆਰਥੀਆਂ ਲਈ ਅੰਤਰ-ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਨੂੰ ਦੋ ਸ਼੍ਰੇਣੀਆਂ ਵਿਚ ਵੰਡਿਆ ਗਿਆ। 6 ਤੋਂ 8ਵੀਂ ਸ਼੍ਰੋਣੀ ’ਚ ਪ੍ਰਾਸਪਿਅਰਟੀ ਹਾਊਸ ਦੀ ਏਕਮ ਜੋਤ ਅਤੇ ਰਾਜਵੀਰ ਜੇਤੂ ਰਹੇ। 9 ਤੋਂ 12ਵੀਂ ਸ਼੍ਰੇਣੀ ’ਚ ਯੂਨਿਟੀ ਹਾਊਸ ਦੀ ਤਨਿਸ਼ਕਾ, ਗੁਰਲੀਨ ਕੌਰ ਤੇ ਦੀਪਿਕਾ ਜੇਤੂ ਰਹੇ। ਓਵਰ ਆਲ ਜੇਤੂ ਪ੍ਰਾਸਪਿਅਰਟੀ ਹਾਊਸ ਜੇਤੂ ਰਿਹਾ ਤੇ ਯੂਨਿਟੀ ਹਾਊਸ ਪਹਿਲਾ ਰਨਰ ਅੱਪ ਰਿਹਾ। ਅਧਿਆਪਕਾਂ ਨੇ ਵੀ ਵੱਖ-ਵੱਖ ਖੇਡਾਂ ਤੇ ਗਤੀਵਿਧੀਆਂ ’ਚ ਭਾਗ ਲਿਆ। ਸਕੂਲ ਦੇ ਪਿ੍ੰਸੀਪਲ ਡਾ. ਯੋਗੇਸ਼ ਗੰਭੀਰ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਇਸ ਮੌਕੇ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਐੱਨ.ਸੀ.ਸੀ. ਕੈਡਿਟਾਂ ਲਈ ਆਰਮਡ ਫੋਰਸਿਜ਼ ਸੰਬੰਧੀ ਲਗਾਈ ਵਿਸ਼ੇਸ਼ ਕਲਾਸ ਅਗਲੀ ਖ਼ਬਰ ਲੋਹੀਆਂ ਨਗਰ ਪੰਚਾਇਤ ਦਾ ਵੱਡਾ ਫੈਸਲਾ 39 ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦੇ ਮਤੇ ’ਤੇ ਲੱਗੀ ਸਰਬਸੰਮਤੀ ਨਾਲ ਮੋਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।