02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗ਼ਜ਼ਲ

ਅਜੀਤ ਡੈਸਕ 22-02-2026

ਰਾਤੀਂ ਅੰਬਰ ਚੋਰੀ-ਚੋਰੀ, ਸਾਗਰ 'ਤੇ ਕੁਝ ਵਾਹ ਕੇ ਆਇਐ |
ਜ਼ੁਲਮਾਂ ਦੀ ਜੋ ਗਰਦ ਚੜ੍ਹੀ ਸੀ, ਆਪਣੇ ਤਨ ਤੋਂ ਲਾਹ ਕੇ ਆਇਐ |

ਕੋਠੀ ਦੇ ਨਕਸ਼ੇ ਵਿਚ ਨਹੀਂ ਸੀ, ਮਾਂ ਪਿਓ ਜੋਗੀ ਥਾਂ ਦੀ ਸੁਵਿਧਾ,
ਇਸ ਕਰ ਕੇ ਉਹ ਮਾਂ ਦਾ ਮੰਜਾ, ਬੁੱਢੇ ਘਰ ਵਿਚ ਡਾਹ ਕੇ ਆਇਐ |

ਉੱਗ ਪਏ ਸੀ ਉਸ ਦੇ ਦਿਲ ਵਿਚ, ਨਫ਼ਰਤ ਸਾੜੇ ਦੇ ਕੱਖ-ਕੰਡੇ,
ਪਿਆਰ ਮੁਹੱਬਤ ਦਾ ਹਲ ਲੈ ਉਹ, ਦਿਲ ਦੀ ਪੈਲੀ ਵਾਹ ਕੇ ਆਇਐ |

ਉਸ ਨੇ ਹਰ ਘਰ ਦੀ ਛੱਤ ਉੱਤੋਂ, ਦਿੱਤੇ ਪੁੱਟ ਸਿਆਸੀ ਗੁੰਬਦ,
ਸਾਂਝਾਂ ਦਾ ਉਹ ਪਾਠ ਪੜ੍ਹਾ ਕੇ, ਸਭ ਦੀਵਾਰਾਂ ਢਾਹ ਕੇ ਆਇਐ |

ਨਾ-ਮਨਜ਼ੂਰ ਨੇ ਇਸ ਨੂੰ ਹੱਦਾਂ, ਨਾ ਮੰਨੇ ਇਹ ਈਨ ਕਿਸੇ ਦੀ,
ਮਨ ਦਾ ਪੰਛੀ ਮਾਰ ਉਡਾਰੀ, ਧਰਤੀ ਅੰਬਰ ਗਾਹ ਕੇ ਆਇਐ |

ਪਹਿਲਾਂ ਜੋ ਸੀ ਬੋਝਲ ਗੱਡਾ, ਹੁਣ ਦਿਲ ਹੈ ਸਾਹਾਂ ਤੋਂ ਹੌਲਾ,
ਬਹਿ 'ਜਗਜੀਤ' ਦੇ ਕੋਲ ਜਦੋਂ ਦਾ, ਭਾਰ ਗ਼ਮਾਂ ਦਾ ਲਾਹ ਕੇ ਆਇਐ |

ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ ਅਗਲੀ ਖ਼ਬਰ ਪੰਜਾਬ ਦੇ ਸਿਰਮੌਰ ਲੋਕ ਪੱਖੀ ਕਵੀ ਨਵਰਾਹੀ ਘੁਗਿਆਣਵੀ (ਪਿ੍ੰਸੀਪਲ ਫ਼ੌਜਾ ਸਿੰਘ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।