26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਕੜ

ਅਜੀਤ ਡੈਸਕ 24-05-2026

ਉਹ ਹਰ ਕਿਸੇ ਨਾਲ ਹਰ ਗੱਲ 'ਤੇ ਆਕੜਦਾ ਰਹਿੰਦਾ ਹੈ, ਮੈਂ ਉਸ ਨੂੰ ਬਹੁਤ ਵਾਰ ਸਮਝਾਇਆ, ਇਸ ਤਰ੍ਹਾਂ ਹਰ ਕਿਸੇ ਨਾਲ ਆਕੜੀ ਦਾ ਨੀਂ। ਇਹ ਆਕੜ ਛੱਡ ਤੇ ਆਪਣੇ-ਆਪ ਨੂੰ ਬਦਲ। ਉਹ ਕਹਿੰਦਾ, 'ਹੁਣ ਨੀਂ ਸੁਭਾਅ ਬਦਲਦਾ। ਇਹ ਆਕੜ ਤਾਂ ਹੁਣ ਨਾਲ ਈ ਜਾਊ।'
ਪਤੰਦਰ ਨੇ ਜੋ ਕਿਹਾ ਉਹੀ ਕਰ ਦਿਖਾਇਆ। ਮਰਨ ਉਪਰੰਤ ਉਹ ਅੱਜ ਸੱਚਮੁੱਚ ਆਕੜਿਆ ਪਿਆ ਸੀ।
ਆਪਾਂ ਕੀ ਲੈਣਾ
ਉਸ ਦੀਆਂ ਲਿਖਤਾਂ ਜ਼ੁਲਮ ਨਾ ਸਹਿਣ ਕਰਨ ਦੀ ਬਜਾਏ ਉਸ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਿਆਂ ਜੋਸ਼ ਭਰ ਦਿੰਦੀਆਂ। ਇਨਕਲਾਬੀ ਵਿਚਾਰਧਾਰਾ ਦੀਆਂ ਕਵਿਤਾਵਾਂ ਪੜ੍ਹ ਕੇ ਲਗਦਾ, ਇਨਕਲਾਬ ਆਇਆ ਲੈ। ਪਰ ਖੁਦ ਉਹ ਸੱਚ ਦਾ ਸਾਥ ਦੇਣ ਤੋਂ ਹਮੇਸ਼ਾ ਇਹ ਕਹਿ ਕੇ ਕੰਨ੍ਹੀ ਕਤਰਾਉਂਦਾ ਰਿਹਾ, 'ਆਪਾਂ ਕੀ ਲੈਣਾ।'
ਚੰਡੀ
ਉਹ ਆਪਣੀ ਗਊ ਵਰਗੀ ਪਤਨੀ ਨੂੰ ਅਕਸਰ ਟੋਕਦਾ, ਕੋਸਦਾ, ਕੁੱਟਦਾ-ਮਾਰਦਾ ਤੇ ਆਖਦਾ, 'ਇਕ ਦਿਨ ਅਜਿਹਾ ਚੰਡੂੰ ਕਿ ਜ਼ਿੰਦਗੀ ਭਰ ਯਾਦ ਰੱਖੇਂਗੀ।' ਉਸ ਦੇ ਜੁਲਮ ਦੀ ਸਤਾਈ ਉਹ ਇਕ ਦਿਨ ਚੰਡੀ ਦਾ ਰੂਪ ਧਾਰ ਗਈ।

-ਮੋਬਾ.: 98721-93320

 

ਪਿਛਲੀ ਖ਼ਬਰ ਸਿਮਕ ਦੀ ਅਗਵਾਈ ਹੇਠ ਸ਼੍ਰੋ. ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵੱਧ ਰਿਹਾ-ਘਨੱਈਆ ਸਿੰਘ ਲਹਿਰਾ ਅਗਲੀ ਖ਼ਬਰ ਆਪਸ਼ਨਲ ਮੈਜਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।