03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਹਿਲੇ 'ਤੇ ਦਹਿਲਾ

ਅਜੀਤ ਡੈਸਕ 12-07-2026

ਜਨਾਬ ਸ਼ਾਹਦ ਅਹਿਮਦ ਸਾਹਿਬ ਪਾਕਿਸਤਾਨ ਜਾਣ ਤੋਂ ਬਾਅਦ ਕਰਾਚੀ ਰੇਡੀਓ ਤੋਂ ਗੀਤ ਨਸ਼ਰ ਕਰਨ ਲੱਗੇ ਸੀ। ਸਰਕਾਰ ਨੇ ਹੁਕਮ ਜਾਰੀ ਕੀਤਾ ਹੋਇਆ ਸੀ ਕਿ ਪ੍ਰੋਗਰਾਮਾਂ ਦੇ ਵਿਚਾਲੇ ਵੱਖ-ਵੱਖ ਤਰ੍ਹਾਂ ਦੇ ਬੋਲਾਂ ਦੇ ਟੁਕੜੇ ਪ੍ਰਸਾਰਨ ਕੀਤੇ ਜਾਣ, 'ਜਿਵੇਂ, ਝੂਠ ਨਾ ਬੋਲੋ, ਖੁਖੂੰ ਨਹੀਂ ਵਗੈਰਾ। ਇਕ ਸ਼ਾਮ ਜਨਾਬ ਸ਼ਾਹਦ ਸਾਹਿਬ ਗੀਤ ਗਾ ਰਹੇ ਸਨ। ਗੀਤ ਖਤਮ ਹੋਣ 'ਤੇ ਅਨਾਊਂਸਰ ਦੀ ਆਵਾਜ਼ ਆਈ, 'ਹੁਣੇ ਹੁਣੇ ਤੁਸੀਂ ਜਨਾਬ ਸ਼ਾਹਦ ਸਾਹਿਬ ਤੋਂ ਜਨਾਬ ਹਫੀਜ਼ ਜਲੰਧਰੀ ਦਾ ਕਲਾਮ ਸੁਣ ਰਹੇ ਸੀ।' ਇਸ ਦੇ ਨਾਲ ਹੀ ਬੋਲ ਦਾ ਟੁਕੜਾ ਨਸ਼ਰ ਹੋ ਗਿਆ। 'ਗੰਦੇ ਬੋਲਾਂ ਤੋਂ ਪ੍ਰਹੇਜ਼ ਕਰੋ', ਇਸ ਪ੍ਰੋਗਰਾਮ ਦੇ ਅਨਾਊਂਸਰ ਮਿਰਜ਼ਾ ਯਾਸ ਯਗਾਨਾ ਦੇ ਪੁੱਤਰ ਜਨਾਬ ਆਗਾ ਜਾਨ ਸਨ। ਸ਼ਾਹਦ ਨੂੰ ਇਸ ਇਤਫ਼ਾਕੀ ਮਜ਼ਾਕ ਦਾ ਪਤਾ ਲੱਗ ਗਿਆ ਤਾਂ ਉਹ ਕਹਿਣ ਲੱਗੇ, 'ਕਾਸ਼ ਇਸ ਬਰਖੁਰਦਾਰ ਨੇ ਇਹੀ ਨਸੀਹਤ ਆਪਣੇ ਪਿਤਾ ਨੂੰ ਦਿੱਤੀ ਹੁੰਦੀ।'
-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

ਪਿਛਲੀ ਖ਼ਬਰ ਦਰਦ ਦਾ ਦਰਿਆ ਅਗਲੀ ਖ਼ਬਰ ਭਲਾਈ ਦਾ ਮੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।