ਰੁਪਾਣਾ, 19 ਫ਼ਰਵਰੀ (ਜਗਜੀਤ ਸਿੰਘ)-ਪੀ.ਐੱਮ. ਸ੍ਰੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੁਪਾਣਾ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸ੍ਰੀ ਮੁਕਤਸਰ ਸਾਹਬਿ-ਲੱਖੇਵਾਲੀ ਵਲੋਂ ਵਿਗਿਆਨਕ ਚੇਤਨਾ ਪਰਖ ਪ੍ਰੀਖਿਆ ਲਈ ਗਈ | ਇਸ ਪ੍ਰੀਖਿਆ 'ਚ ਚੰਗੀ ਕਾਰਗੁਜ਼ਾਰੀ ਵਾਲੀਆਂ ਲੜਕੀਆਂ ਨੂੰ ਸਰਟੀਫ਼ਿਕੇਟ ਤੇ ਕਿਤਾਬਾਂ ਦੇ ਰੂਪ ਵਿਚ ਇਨਾਮ ਦਿੱਤੇ ਗਏ | ਇਕਾਈ ਪੱਧਰ 'ਤੇ ਮਿਡਲ ਵਰਗ 'ਚੋਂ ਸ਼ਿਵਾਨੀ ਕੁਮਾਰੀ ਜਮਾਤ ਅੱਠਵੀਂ ਅਤੇ ਸੈਕੰਡਰੀ ਵਰਗ ਵਿਚੋਂ ਭਾਰਤੀ 11ਵੀਂ ਕਲਾਸ ਨੇ ਜੇਤੂ ਸਥਾਨ ਹਾਸਿਲ ਕੀਤੇ | ਸੇਵਾ ਮੁਕਤ ਅਧਿਆਪਕ ਕੇ.ਸੀ. ਰੁਪਾਣਾ ਨੇ ਦੱਸਿਆ ਕਿ ਪੰਜਾਬ ਪੱਧਰ 'ਤੇ ਹੋਈ ਇਸ ਪ੍ਰੀਖਿਆ 'ਚ ਲਗਭਗ 30 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦੇ ਮਨਾਂ ਅੰਦਰ ਵਿਗਿਆਨਕ ਚੇਤਨਾ ਦਾ ਪਾਸਾਰ ਕਰਨਾ ਤੇ ਅੰਧ- ਵਿਸ਼ਵਾਸਾਂ ਨੂੰ ਦੂਰ ਕਰਨਾ ਹੈ, ਤਾਂ ਕਿ ਸਮਾਜ ਵਿਚ ਵਧ ਰਹੇ ਅੰਧ-ਵਿਸ਼ਵਾਸੀ ਹਨੇਰੇ ਨੂੰ ਖ਼ਤਮ ਕੀਤਾ ਜਾ ਸਕੇ | ਵਿਦਿਆਰਥਣਾਂ ਦੀ ਇਹ ਪ੍ਰਾਪਤੀ ਸਕੂਲ ਦੇ ਇੰਚਾਰਜ ਪਿ੍ੰਸੀਪਲ ਮਨੋਜ ਕੁਮਾਰ, ਬਲਵਿੰਦਰ ਸਿੰਘ ਡੀ.ਪੀ.ਈ., ਜੁਗੇਸ਼ ਕੁਮਾਰ ਅਤੇ ਸਮੂਹ ਸਟਾਫ਼ ਦੇ ਸਹਿਯੋਗ ਸਦਕਾ ਸੰਭਵ ਹੋਈ ਹੈ |