21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸ਼ਨੀਦੇਵ ਜੈਅੰਤੀ ਦੇ ਸੰਬੰਧ ਵਿਚ 108 ਘੰਟੇ ਦੀ ਤੇਲਧਾਰਾ 16 ਨੂੰ

ਅਜੀਤ ਡੈਸਕ 14-05-2026
ਸ੍ਰੀ ਮਕਤਸਰ ਸਾਹਿਬ, 13 ਮਈ (ਹਰਮਹਿੰਦਰ ਪਾਲ)-ਸ੍ਰੀ ਸ਼ਨੀਦੇਵ ਜਯੰਤੀ ਦੇ ਸੰਬੰਧ ਵਿਚ ਸ਼ਹਿਰ ਦੇ ਬਠਿੰਡਾ ਰੋਡ ਪਟਿਆਲਾ ਅੱਖਾਂ ਦੇ ਹਸਪਤਾਲ ਦੇ ਸਾਹਮਣੇ ਪ੍ਰਾਚੀਨ ਇੱਛਾਪੂਰਨ ਸਿੱਧ ਮਾਂ ਕਾਲਕਾ ਸ੍ਰੀ ਸ਼ਨੀਦੇਵ ਮੰਦਰ ਵਿਖੇ 108 ਘੰਟੇ ਦੀ ਤੇਲਧਾਰਾ 16 ਮਈ ਤੋਂ ਸ਼ੁਰੂ ਹੋ ਰਹੀ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਜਾਰੀ ਸੁਰਿੰਦਰ ਸ਼ਰਮਾ ਅਤੇ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਹੀ ਸਵੇਰੇ 7:15 ਵਜੇ ਪੂਜਨ ਹੋਵੇਗਾ ਅਤੇ ਸਵਾ 8 ਵਜੇ ਤੇਲ ਧਾਰਾ ਇਸ਼ਨਾਨ ਸ਼ੁਰੂ ਹੋਵੇਗਾ | ਜਦਕਿ 20 ਮਈ ਦਿਨ ਬੁੱਧਵਾਰ ਨੂੰ ਅਰਧਰਾਤਰੀ ਜਾਗਰਨ ਕਰਵਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਭਜਨ ਗਾਇਕ ਬਾਬਾ ਜੀ ਦਾ ਗੁਨਗਾਣ ਕਰਨਗੇ | ਉਨ੍ਹਾਂ ਸਮੂਹ ਇਲਾਕਾ ਵਾਸੀਆਂ ਅਤੇ ਸ਼ਨੀਦੇਵ ਭਗਤਾਂ ਨੂੰ ਇਸ ਪੋ੍ਰਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਨਗਰ ਕੌਂਸਲ ਲਈ ਹੋਣਗੀਆਂ ਚੋਣਾਂ-ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਗਲੀ ਖ਼ਬਰ ਸਫ਼ਾਈ ਕਾਮਿਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਬਰੀਵਾਲਾ ਵਿਖੇ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।