09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਪੇਅ ਅਨਾਮਲੀ ਸੰਬੰਧੀ ਅਧਿਆਪਕਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

ਅਜੀਤ ਡੈਸਕ 15-05-2026
ਸ੍ਰੀ ਮਕਤਸਰ ਸਾਹਿਬ, 14 ਮਈ (ਹਰਮਹਿੰਦਰ ਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿਚ ਤਬਦੀਲ ਹੋ ਕੇ ਆਏ ਅਧਿਆਪਕਾਂ ਦਾ ਵਫ਼ਦ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਬਰਾੜ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਨੂੰ ਮਿਲਿਆ | ਉਨ੍ਹਾਂ ਜ਼ਿਲ੍ਹਾ ਅਧਿਕਾਰੀ ਨੂੰ ਲੰਬੀ ਬਲਾਕ ਦੇ ਸੀਨੀਅਰ ਅਧਿਆਪਕਾਂ ਅਤੇ ਬਾਕੀ ਬਲਾਕਾਂ ਦੇ ਕੁਝ ਅਧਿਆਪਕਾਂ ਦੀ ਰਹਿੰਦੀ ਪੇਅ ਅਨਾਮਲੀ ਲਈ ਦੂਰ ਕਰਨ ਲਈ ਮੰਗ ਪੱਤਰ ਦਿੱਤਾ | ਇਸ ਮੌਕੇ ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹੇ ਵਿਚ ਕੁੱਲ 6 ਬਲਾਕਾਂ ਵਿਚੋਂ ਪੰਜ ਬਲਾਕਾਂ 'ਚ ਪੇਅ ਅਨਾਮਲੀ ਦੂਰ ਕਰ ਦਿੱਤੀ ਗਈ ਹੈ, ਪਰ ਲੰਬੀ ਬਲਾਕ ਵਿਚ ਅਜੇ ਵੀ ਇਹ ਪੇਅ ਅਨਾਮਲੀ ਦੂਰ ਨਾ ਹੋਣ ਕਾਰਨ ਸੀਨੀਅਰ ਅਧਿਆਪਕ ਆਪਣੇ ਜੂਨੀਅਰ ਅਧਿਆਪਕਾਂ ਨਾਲੋਂ ਘੱਟ ਤਨਖ਼ਾਹ ਲੈ ਰਹੇ ਹਨ, ਜੋ ਕਿ ਨਿਆਂ ਸੰਗਤ ਨਹੀਂ ਹੈ | ਇਸ ਸੰਬੰਧੀ ਮਾਣਯੋਗ ਹਾਈਕੋਰਟ ਦੁਆਰਾ ਵੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਮੁੱਖ ਦਫ਼ਤਰ ਵਲੋਂ ਵੀ ਆਦੇਸ਼ ਦਿੱਤੇ ਗਏ ਹਨ, ਪਰ ਜ਼ਿਲ੍ਹਾ ਪੱਧਰ 'ਤੇ ਇਸ ਮਾਮਲੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ | ਇਸ ਮੌਕੇ ਅਧਿਆਪਕਾਂ ਆਗੂ ਬਲਵਿੰਦਰ ਸਿੰਘ ਮੱਕੜ, ਧਰਮਪਾਲ, ਸਤਨਾਮ ਸਿੰਘ, ਗੁਰਪਾਲ ਸਿੰਘ, ਵਿਕਰਮ ਕੁਮਾਰ, ਮਦਨ ਲਾਲ, ਮੰਗੂ ਸਿੰਘ ਬਰਾੜ, ਭੁਪਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸੁੱਖੀ, ਹਰਸਿਮਰਨ ਸਿੰਘ, ਅਸ਼ੋਕ ਸ਼ਰਮਾ, ਸੁਖਵਿੰਦਰ ਸਿੰਘ, ਨਰੇਸ਼ ਕੁਮਾਰ ਅਤੇ ਚਰਨਜੀਤ ਸਿੰਘ ਹਾਜ਼ਰ ਸਨ |
ਪਿਛਲੀ ਖ਼ਬਰ ਰੇਲਵੇ ਓਵਰਬਿ੍ਜ ਤੋਂ ਉਤਰਦੇ ਸਮੇਂ ਬੇਕਾਬੂ ਹੋਏ ਟਰਾਲੇ ਨੇ ਦੋ ਮਜ਼ਦੂਰ ਦਰੜੇ ਅਗਲੀ ਖ਼ਬਰ ਮਲੋਟ ਨਗਰ ਕੌਂਸਲ ਚੋਣਾਂ : ਆਮ ਆਦਮੀ ਪਾਰਟੀ ਵਲੋਂ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।