09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਰੇਲਵੇ ਓਵਰਬਿ੍ਜ ਤੋਂ ਉਤਰਦੇ ਸਮੇਂ ਬੇਕਾਬੂ ਹੋਏ ਟਰਾਲੇ ਨੇ ਦੋ ਮਜ਼ਦੂਰ ਦਰੜੇ

ਅਜੀਤ ਡੈਸਕ 15-05-2026
ਮਲੋਟ, 14 ਮਈ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਵਿਚ ਅੱਜ ਸਵੇਰੇ ਕਰੀਬ 7:55 ਵਜੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ | ਰਾਸ਼ਟਰੀ ਰਾਜ ਮਾਰਗ 'ਤੇ ਬਣੇ ਰੇਲਵੇ ਓਵਰਬਿ੍ਜ 'ਤੇ ਡੱਬਵਾਲੀ (ਹਰਿਆਣਾ) ਵਾਲੇ ਪਾਸਿਓਾ ਆ ਰਹੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਕਹਿਰ ਮਚਾਉਂਦਿਆਂ ਸੜਕ ਕਿਨਾਰੇ ਬਣੇ ਮਜ਼ਦੂਰਾਂ ਦੇ ਸ਼ੈੱਡ ਨੂੰ ਆਪਣੀ ਲਪੇਟ ਵਿਚ ਲੈ ਲਿਆ | ਇਸ ਦਰਦਨਾਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਪ੍ਰਤੱਖਦਰਸ਼ੀਆਂ ਮੁਤਾਬਕ ਇਹ ਟਰਾਲਾ ਫਾਟਕ ਪਾਰ ਖੇਤਰ ਵਿਚ ਟ੍ਰੈਫ਼ਿਕ ਲਾਈਟਾਂ ਕੋਲ ਕਿਸੇ ਹੋਰ ਵਾਹਨ ਨੂੰ ਫੇਟ ਮਾਰ ਕੇ ਭੱਜ ਰਿਹਾ ਸੀ | ਪਿੱਛੇ ਲੱਗੇ ਲੋਕਾਂ ਦੀ ਪਕੜ ਵਿਚ ਆਉਣ ਦੇ ਡਰੋਂ ਚਾਲਕ ਨੇ ਟਰਾਲੇ ਦੀ ਰਫ਼ਤਾਰ ਬਹੁਤ ਤੇਜ਼ ਕਰ ਦਿੱਤੀ ਸੀ | ਜਿਵੇਂ ਹੀ ਟਰਾਲਾ ਰੇਲਵੇ ਓਵਰਬਿ੍ਜ ਤੋਂ ਸ਼ਹਿਰ ਵੱਲ ਉਤਰਨ ਲੱਗਾ, ਤਾਂ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਸਿੱਧਾ ਮਜ਼ਦੂਰਾਂ ਦੇ ਸ਼ੈੱਡ ਵਿਚ ਜਾ ਵੜਿਆ | ਸ਼ੈੱਡ ਹੇਠਾਂ ਬੈਠੇ ਮਜ਼ਦੂਰਾਂ ਨੂੰ ਸੰਭਲਣ ਦਾ ਮੌਕਾ ਤੱਕ ਨਹੀਂ ਮਿਲਿਆ | ਟਰਾਲੇ ਨੇ ਤਿੰਨ ਮਜ਼ਦੂਰਾਂ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ | ਹਾਦਸੇ ਵਿਚ ਦੋ ਮਜ਼ਦੂਰਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ | ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਤੀਜੇ ਮਜ਼ਦੂਰ ਨੂੰ ਤੁਰੰਤ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ
ਪਿਛਲੀ ਖ਼ਬਰ ਹੈਮਰ ਥਰੋਅ 'ਚ ਤਗ਼ਮਾ ਜਿੱਤਣ ਵਾਲੀ ਗੁਰਨੂਰ ਨੇ 12ਵੀਂ ਜਮਾਤ 'ਚ ਦੇਸ਼ 'ਚੋਂ ਦੂਜਾ ਸਥਾਨ ਹਾਸਿਲ ਕੀਤਾ ਅਗਲੀ ਖ਼ਬਰ ਪੇਅ ਅਨਾਮਲੀ ਸੰਬੰਧੀ ਅਧਿਆਪਕਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।