ਕੋਟਕਪੂਰਾ, 19 ਮਈ (ਗਿੱਲ)-ਭਾਰਤੀ ਜਨਤਾ ਪਾਰਟੀ ਦੇ ਕੋਟਕਪੂਰਾ ਤੋਂ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਤੋਂ ਨਗਰ ਕੌਂਸਲ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਦੇ ਵਰਕਰਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ | ਕੋਟਕਪੂਰਾ ਦੇ ਕੁੱਲ 29 ਵਾਰਡਾਂ ਬਾਰੇ ਭਾਈ ਸਿੱਧੂ ਨੇ ਦੱਸਿਆ ਕਿ ਉਨ੍ਹ੍ਹਾਂ ਦੀ ਪਾਰਟੀ ਵਲੋਂ ਸਾਰੇ ਵਾਰਡਾਂ ਵਿਚ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਗਏ ਸਨ, ਪਰ ਕਈ ਉਮੀਦਵਾਰ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਲੀਡਰਾਂ ਦੇ ਡਰ ਅਤੇ ਦਬਾਅ ਕਾਰਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰ ਸਕੇ | ਉਨ੍ਹ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਸਰਵੇ ਕਰਵਾਕੇ ਦੇਖਿਆ ਗਿਆ ਕਿ ਭਾਜਪਾ ਦੇ ਕਈ ਉਮੀਦਵਾਰ ਭਾਰੀ ਗਿਣਤੀ ਨਾਲ ਜਿੱਤ ਰਹੇ ਹਨ, ਜਿਸ ਦੌਰਾਨ ਆਮ ਆਦਮੀ ਪਾਰਟੀ ਵਲੋਂ ਬੀਤੇ ਕੱਲ੍ਹ੍ਹ ਸਿਆਸੀ ਰੰਜਿਸ਼ ਤਹਿਤ ਵਾਰਡ ਨੰਬਰ 4, 8, 12 ਅਤੇ 29 ਦੇ ਭਾਜਪਾ ਉਮੀਦਵਾਰਾਂ ਦੇ ਕਾਗਜ਼ ਜਾਣਬੁੱਝ ਕੇ ਰੱਦ (ਰਿਜੈਕਟ) ਕਰ ਦਿੱਤੇ ਗਏ ਹਨ | ਉਨ੍ਹ੍ਹਾਂ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਵਲੋਂ ਵਿਕਾਸ ਕੀਤਾ ਗਿਆ ਹੈ ਤਾਂ ਵਿਕਾਸ ਦੇ ਨਾਮ 'ਤੇ ਵੋਟਾਂ ਲੈਣ | ਉਨ੍ਹ੍ਹਾਂ ਕਿਹਾ ਕਿ ਧੱਕਾਸ਼ਾਹੀ ਕਰਕੇ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰਕੇ ਚੋਣ ਕਰਵਾਉਣਾ ਕੋਈ ਵਧੀਆ ਗੱਲ ਨਹੀਂ ਹੈ | ਉਨ੍ਹ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਪਿਰਤ ਪਾ ਰਹੀ ਹੈ ਜੋ ਅੱਜ ਤੱਕ ਨਹੀ ਹੋਇਆ | ਉਨ੍ਹ੍ਹਾਂ ਕਿਹਾ ਕਿ ਸਾਡੇ ਵਲੋਂ ਹੁਣ ਤੱਕ ਕਿੰਨੇ ਚੋਣ ਕਰਵਾਏ ਗਏ ਸਨ ਪਰ ਅਸੀਂ ਪਾਵਰ 'ਚ ਹੋਣ ਦੇ ਬਾਵਜੂਦ ਕਿਸੇ ਵੀ ਉਮੀਦਵਾਰ ਦੇ ਕਾਗਜ਼ ਰੱਦ ਨਹੀਂ ਕਰਵਾਏ ਗਏ | ਉਨ੍ਹ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ 2027 'ਚ ਲੋਕ ਜਵਾਬ ਦੇਣਗੇ | ਇਸ ਮੌਕੇ ਹਲਕਾ ਇੰਚਾਰਜ ਦੇ ਨਾਲ ਪਾਰਟੀ ਦੇ ਕਈ ਪ੍ਰਮੁੱਖ ਆਗੂ ਵੀ ਮੌਜੂਦ ਸਨ, ਜਿਨ੍ਹ੍ਹਾਂ ਵਿਚ ਕਿਸਾਨ ਮੋਰਚਾ ਦੇ ਜ਼ਿਲ੍ਹ੍ਹਾ ਪ੍ਰਧਾਨ ਗੁਰਜੰਟ ਸ਼ਰਮਾ, ਮੀਤ ਪ੍ਰਧਾਨ ਪਵਨ ਸ਼ਰਮਾ, ਜ਼ਿਲ੍ਹ੍ਹਾ ਵਾਈਸ ਪ੍ਰਧਾਨ ਬਲਜੀਤ ਸਿੰਘ, ਪਵਨ ਕੁਮਾਰ ਸੇਵਾ ਮੁਕਤ ਅਧਿਕਾਰੀ ਬਿਜਲੀ ਬੋਰਡ, ਓਬੀਸੀ ਮੋਰਚਾ ਦੇ ਸਤਪਾਲ ਸਿੰਘ, ਉਮੀਦਵਾਰ ਜਗਜੀਤ ਸਿੰਘ, ਪਿੰਕੀ ਦੇਵੀ, ਸੁਖਵਿੰਦਰ ਸਿੰਘ ਗਿੱਲ ਅਤੇ ਸੁਨੀਲ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |