ਫ਼ਰੀਦਕੋਟ, 19 ਮਈ (ਸਰਬਜੀਤ ਸਿੰਘ)-ਨਰੇਗਾ ਮਜ਼ਦੂਰਾਂ, ਖੇਤ ਮਜ਼ਦੂਰਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੇ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੇਸ਼ਨ 1680 ਸੈਕਟਰ 22ਬੀ, ਚੰਡੀਗੜ੍ਹ ਵਲੋਂ ਲੇਬਰ ਭਵਨ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ | ਇਸ ਰੈਲੀ ਵਿਚ ਸ਼ਾਮਿਲ ਹੋਣ ਲਈ ਨਰੇਗਾ ਮਜ਼ਦੂਰਾਂ ਦਾ ਇਕ ਜਥਾ ਅੱਜ ਸਥਾਨਕ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਤੋਂ ਕਾਮਰੇਡ ਵੀਰ ਸਿੰਘ ਕੰਮੇਆਣਾ ਦੀ ਅਗਵਾਈ ਹੇਠ ਰਵਾਨਾ ਹੋਇਆ | ਆਗੂਆਂ ਨੇ ਭਗਵੰਤ ਮਾਨ ਸਰਕਾਰ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਸਭ ਸਬਦਾਂ ਵਿਚ ਨਿੰਦਾ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ, ਖੇਤ ਮਜ਼ਦੂਰਾਂ ਅਤੇ ਸਮੂਹ ਕਿਰਤੀਆਂ ਦੇ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣ | ਇਸ ਮੌਕੇ ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਜਨਰਲ ਸਕੱਤਰ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ, ਨਰੇਗਾ ਮਜ਼ਦੂਰ ਆਗੂ ਗੋਰਾ ਪਿਪਲੀ, ਸੁਖਮਿੰਦਰ ਸਿੰਘ ਢੁੱਡੀ, ਨੱਥਾ ਸਿੰਘ ਅਰਾਈਆਂ ਵਾਲਾ ਕਲਾਂ, ਗੁਰਜੰਟ ਸਿੰਘ ਨਵਾਂ ਕਿਲਾ, ਬੱਗਾ ਸਿੰਘ, ਠਾਕੁਰ ਸਿੰਘ, ਮੇਟ ਲਵਪ੍ਰੀਤ ਕੌਰ ਪਿਪਲੀ, ਮੇਟ ਕੁਲਦੀਪ ਕੌਰ ਕੋਟ ਸੁਖੀਆ, ਮੇਟ ਸਰਬਜੀਤ ਕੌਰ ਚੰਦਬਾਜਾ, ਮੇਟ ਗੁਰਪ੍ਰੀਤ ਕੌਰ ਕੋਟਸੁਖੀਆ, ਮੇਟ ਵੀਰਪਾਲ ਕੌਰ, ਕਿਰਨਦੀਪ ਕੌਰ, ਜਸਵਿੰਦਰ ਕੌਰ, ਮਹਿੰਦਰ ਸਿੰਘ, ਕੇਵਲ ਸਿੰਘ ਆਦਿ ਹਾਜ਼ਰ ਸਨ |