27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜੈਤੋ ਨਗਰ ਕੌਂਸਲ ਚੋਣਾਂ 'ਚ ਵਾਰਡ ਨੰਬਰ 11 ਤੋਂ ਨਿਰਮਲਾ ਦੇਵੀ ਨਿਰਵਿਰੋਧ ਕੌਂਸਲਰ ਬਣੇ <br/>

ਅਜੀਤ ਡੈਸਕ 20-05-2026
ਜੈਤੋ, 19 ਮਈ (ਗੁਰਮੀਤਪਾਲ ਰੋੜੀਕਪੂਰਾ)-ਜੈਤੋ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਿਧਾਇਕ ਅਮੋਲਕ ਸਿੰਘ ਦੇ ਕਰੀਬੀ ਸ਼ੈਲੀ ਗਰਗ ਪ੍ਰਧਾਨ ਕਰਿਆਨਾ ਯੂਨੀਅਨ ਦੇ ਮਾਤਾ ਨਿਰਮਲਾ ਦੇਵੀ ਸਾਬਕਾ ਐਮ.ਸੀ. ਅਤੇ ਰਿਟਾਇਰਡ ਸੁਪਰਵਾਈਜ਼ਰ ਪਤਨੀ ਧਰਮਪਾਲ ਵਾਰਡ ਨੰਬਰ : 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ, ਜੋ ਨਿਰਵਿਰੋਧ ਚੁਣੇ ਗਏ ਹਨ | ਉਨ੍ਹਾਂ ਦੇ ਨਿਰਵਿਰੋਧ ਚੁਣੇ ਜਾਣ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਵਾਰਡ ਨੰਬਰ: 11 ਤੋਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਰੱਦ ਹੋਣ ਕਾਰਨ ਨਿਰਮਲਾ ਦੇਵੀ ਦੀ ਜਿੱਤ ਬਿਨ੍ਹਾਂ ਮੁਕਾਬਲੇ ਦੇ ਯਕੀਨੀ ਹੋ ਗਈ | ਨਤੀਜੇ ਵਜੋਂ ਉਨ੍ਹਾਂ ਨੂੰ ਨਿਰਵਿਰੋਧ ਕੌਂਸਲਰ ਐਲਾਨਿਆ ਗਿਆ | ਨਿਰਮਲਾ ਦੇਵੀ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਪੂਰੀ ਇਮਾਨਦਾਰੀ ਨਾਲ ਸੇਵਾ ਕਰਨਗੇ | ਇਸ ਮੌਕੇ ਇਸ਼ੂ ਗੋਇਲ, ਨਿਸ਼ੂ ਬਾਂਸਲ, ਜਗਸੀਰ ਸ਼ਰਮਾ, ਮਨੀਸ਼ ਗਰਗ, ਪਿਯੂਸ਼ ਗਰਗ, ਸੁਨੀਲ ਗਰਗ, ਧਰਮਪਾਲ ਗਰਗ, ਸ਼ੈਲੀ ਗਰਗ, ਪੂਜਾ ਗਰਗ, ਸਵਰਨਾ ਗਰਗ, ਜਸਵੀ ਗਰਗ, ਪਿ੍ਆ ਬਾਂਸਲ, ਆਰਤੀ ਸ਼ਰਮਾ, ਰੇਨੂੰ ਗਰਗ ਆਦਿ ਵਲੋਂ ਨਵ ਨਿਯੁਕਤ ਕੌਂਸਲਰ ਨਿਰਮਲਾ ਦੇਵੀ ਤੇ ਉਨ੍ਹਾਂ ਦੇ ਪੁੱਤਰ ਸ਼ੈਲੀ ਗਰਗ ਨੂੰ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਨਰੇਗਾ ਮਜ਼ਦੂਰਾਂ ਦਾ ਜਥਾ ਏਟਕ ਦੀ ਮੋਹਾਲੀ ਰੈਲੀ 'ਚ ਸ਼ਾਮਿਲ ਹੋਣ ਲਈ ਰਵਾਨਾ <br/> ਅਗਲੀ ਖ਼ਬਰ ਫ਼ਰੀਦਕੋਟ ਜ਼ਿਲ੍ਹੇ 'ਚ 249 ਉਮੀਦਵਾਰ ਚੋਣ ਮੈਦਾਨ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।