ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਦਿੱਲੀ ਇੰਟਰਨੈਸ਼ਨਲ ਸਕੂਲ ਫ਼ਰੀਦਕੋਟ ਵਿਖੇ ਵਿਦਿਆਰਥੀਆਂ ਦੀ ਸੁਵਿਧਾ ਲਈ ਇਕ ਆਧਾਰ ਦਰੁਸਤੀ ਕੈਂਪ ਲਗਾਇਆ ਗਿਆ | ਇਹ ਕੈਂਪ ਸਕੂਲ ਪ੍ਰਬੰਧਕ ਕਮੇਟੀ ਵਲੋਂ ਸੁਖਮਨੀ ਸੁਵਿਧਾ ਕੇਂਦਰ ਫ਼ਰੀਦਕੋਟ ਤੋਂ ਉਚੇਚੇ ਤੌਰ 'ਤੇ ਪਹੁੰਚੇ ਜ਼ਿਲ੍ਹਾ ਮੈਨੇਜਰ ਗੁਰਪ੍ਰੀਤ ਸਿੰਘ ਅਤੇ ਮਾਸਟਰ ਟਰੇਨਰ ਗੁਰਸੇਵਕ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ 'ਚ ਵਿਦਿਆਰਥੀਆਂ ਦੇ ਆਧਾਰ ਕਾਰਡਾਂ ਵਿਚ ਨਾਮ, ਪਤਾ, ਜਨਮ ਤਾਰੀਖ, ਮੋਬਾਈਲ ਨੰਬਰ ਅਤੇ ਫ਼ੋਟੋ ਆਦਿ ਦੀ ਦਰੁਸਤੀ ਕੀਤੀ ਗਈ ਅਤੇ ਬਾਇਓਮੈਟਿ੍ਕ ਅਪਡੇਟ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ | ਪਿ੍ੰਸੀਪਲ ਪਿ੍ਅੰਕਾ ਬਰਾੜ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਮੁੱਹਈਆ ਕਰਵਾਉਣਾ ਅਤੇ ਉਨ੍ਹਾਂ ਨੂੰ ਆਧਾਰ ਸੰਬੰਧੀ ਆ ਰਹੀਆਂ ਦਿੱਕਤਾਂ ਅਤੇ ਸਰਕਾਰੀ ਦਫ਼ਤਰਾਂ ਦੇ ਗੇੜਿਆਂ ਤੋਂ ਰਾਹਤ ਦੇਣਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਵਿਦਿਆਰਥੀਆਂ ਲਈ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ | ਕੈਂਪ ਦੌਰਾਨ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਇਸ ਸੁਵਿਧਾ ਦਾ ਲਾਹਾ ਲਿਆ ਅਤੇ ਸਕੂਲ ਵਲੋਂ ਕੀਤੇ ਇਸ ਉਪਰਾਲੇ ਸ਼ਲਾਘਾ ਕੀਤੀ |