ਬਾਜਾਖਾਨਾ, 19 ਮਈ (ਜਗਦੀਪ ਸਿੰਘ ਗਿੱਲ)ਪੁਲਿਸ ਥਾਣਾ ਬਾਜਾਖਾਨਾ ਨੇ 38 ਨਸ਼ੀਲੀਆਂ ਗੋਲੀਆਂ ਸਮੇਤ ਇਕ ਨੌਜਵਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਥਾਣਾ ਬਾਜਾਖਾਨਾ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਂਕੀ ਬਰਗਾੜੀ ਇੰਚਾਰਜ ਥਾਣੇਦਾਰ ਗੁਰਮੇਜ ਸਿੰਘ ਨੇ ਦੌਰਾਨ ਏ ਗਸ਼ਤ ਪਿੰਡ ਬੁਰਜ ਹਰੀ ਕਾ ਰੋਡ 'ਤੇ ਬਰਗਾੜੀ ਵਿਖੇ ਇਕ ਨੌਜਵਾਨ ਨੂੰ ਸੜਕ ਕਿਨਾਰੇ ਖੜ੍ਹਾ ਦਿਖਾਈ ਦਿੱਤਾ ਤਾਂ ਉਕਤ ਦੀ ਤਲਾਸ਼ੀ ਦੌਰਾਨ 28 ਨਸ਼ੀਲੀਆਂ ਗੋਲੀਆਂ ਰੰਗ ਫ਼ਿੱਕਾ ਸੰਤਰੀ ਅਤੇ 10 ਨਸ਼ੀਲੀਆਂ ਗੋਲੀਆਂ ਰੰਗ ਚਿੱਟਾ ਕੁੱਲ 38 ਗੋਲੀਆਂ ਬਰਾਮਦ ਹੋਈਆਂ | ਜਿਸ ਦੀ ਸ਼ਨਾਖਤ ਜੀਵਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਬੁਰਜ ਹਰੀ ਕਾ ਰੋਡ ਬਰਗਾੜੀ ਵਜੋਂ ਹੋਈ | ਕਥਿਤ ਦੋਸ਼ੀ ਖਿਲਾਫ਼ ਥਾਣਾ ਬਾਜਾਖਾਨਾ ਵਿਖੇ ਮੁਕੱਦਮਾ ਨੰਬਰ 84 ਮਿਤੀ 18-05-2026 ਨੂੰ ਅ/ਧ 22 ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ |