27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਉਣ ਸੰਬੰਧੀ ਲਾਏ ਜਾ ਰਹੇ ਦੋਸ਼ ਬੇਬੁਨਿਆਦ-ਵਿੱਕੀ ਕੁਮਾਰ <br/>

ਅਜੀਤ ਡੈਸਕ 20-05-2026
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਆਮ ਆਦਮੀ ਪਾਰਟੀ ਦੇ ਹਲਕਾ ਮੀਡੀਆ ਕੋਆਰਡੀਨੇਟਰ ਅਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀ.ਏ. ਵਿੱਕੀ ਕੁਮਾਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਕਾਗ਼ਜ਼ ਰੱਦ ਕਰਵਾਉਣ ਸੰਬੰਧੀ ਸਾਬਕਾ ਵਿਧਾਇਕ ਵਲੋਂ ਲਾਏ ਜਾ ਰਹੇ ਦੋਸ਼ ਬੇਬਨਿਆਦ ਤੇ ਨਿਰਆਧਾਰ ਹਨ, ਜਿਸ ਵਿਚ ਕੋਈ ਸੱਚਾਈ ਨਹੀਂ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ਕਾਕਾ ਬਰਾੜ ਸਾਫ਼ ਸੁਥਰੀ ਅਤੇ ਕੰਮਾਂ 'ਤੇ ਆਧਾਰਿਤ ਰਾਜਨੀਤੀ ਕਰਦੇ ਹਨ | ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਵੀ ਕੋਈ ਧੱਕੇਸ਼ਾਹੀ ਨਹੀਂ ਹੋਈ ਅਤੇ ਹੁਣ ਵੀ ਕਾਗ਼ਜ਼ ਸਹੀ ਤਰੀਕੇ ਨਾਲ ਭਰੇ ਗਏ ਹਨ ਅਤੇ ਐੱਨ.ਓ.ਸੀ. ਲੈਣ ਸਮੇਤ ਕੋਈ ਮੁਸ਼ਕਿਲ ਨਹੀਂ ਆਈ | ਅਜਿਹਾ ਖ਼ੁਦ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਾਗ਼ਜ਼ ਭਰਨ ਦੌਰਾਨ ਕਿਹਾ ਹੈ | ਉਨ੍ਹਾਂ ਕਿਹਾ ਕਿ ਜੋ ਚਾਰ ਅਕਾਲੀ ਉਮੀਦਵਾਰਾਂ ਦੇ ਕਾਗ਼ਜ਼ ਰੱਦ ਹੋਏ ਹਨ, ਉਸ ਵਿਚ ਊਣਤਾਈਆਂ ਹੋਣਗੀਆਂ | ਅਸੀਂ ਅਜਿਹੀ ਘਿਨੌਣੀ ਹਰਕਤ ਬਿਲਕੁਲ ਨਹੀਂ ਕਰ ਸਕਦੇ | ਪਹਿਲਾਂ ਵੀ ਸਾਰੀਆਂ ਚੋਣਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੋਈਆਂ ਹਨ, ਉਸ ਵਿਚ ਕੋਈ ਵੀ ਧੱਕੇਸ਼ਾਹੀ ਨਹੀਂ ਹੋਈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸ਼ਹਿਰ ਵਿਚ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਕਰਕੇ ਵਿਰੋਧੀ ਆਗੂ ਬੁਖਲਾਹਟ ਵਿਚ ਹਨ | ਇਸ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਚੰਗਾ ਹੁੰਗਾਰਾ ਦੇ ਰਹੇ ਹਨ ਅਤੇ ਨਗਰ ਕੌਂਸਲ ਬਹੁਮਤ ਨਾਲ ਬਣਨ ਦੀ ਆਸ ਬੱਝੀ ਹੈ |


ਪਿਛਲੀ ਖ਼ਬਰ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਵਲੋਂ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਵਾਰਡ ਨੰਬਰ 15 ਤੋਂ 'ਆਪ' ਉਮੀਦਵਾਰ ਰਿੰਕੂ ਰਾਣੀ ਨੇ ਆਪਣੀ ਚੋਣ ਮੁਹਿੰਮ ਭਖਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।