08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਰਾਧਾ ਰਾਣੀ ਗੋਇਲ ਚੈਰੀਟੇਬਲ ਟਰੱਸਟ ਵਲੋਂ ਸੀ. ਐੱਚ. ਸੀ. ਬਰੀਵਾਲਾ ਨੂੰ ਵਾਟਰ ਡਿਸਪੈਂਸਰ ਤੇ ਸਟੀਲ ਦੇ ਬੈਂਚ ਭੇਟ

ਅਜੀਤ ਡੈਸਕ 22-07-2026

ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸਮਾਜ ਸੇਵੀ ਸੰਸਥਾ ਰਾਧਾ ਰਾਣੀ ਗੋਇਲ ਚੈਰੀਟੇਬਲ ਟਰੱਸਟ (ਬਰੀਵਾਲਾ) ਵਲੋਂ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਮੰਡੀ ਬਰੀਵਾਲਾ ਵਿਖੇ ਮਰੀਜ਼ਾਂ ਦੀ ਸਹੂਲਤ ਲਈ ਇਕ ਵਾਟਰ ਡਿਸਪੈਂਸਰ ਅਤੇ 2 ਸਟੀਲ ਦੇ ਬੈਂਚ ਭੇਂਟ ਕੀਤੇ ਗਏ। ਟਰੱਸਟ ਦੇ ਪ੍ਰਧਾਨ ਓਮ ਪ੍ਰਕਾਸ਼ ਗੋਇਲ ਦੀ ਪ੍ਰੇਰਨਾ ਨਾਲ ਉਪ ਪ੍ਰਧਾਨ ਰਾਮ ਸਰੂਪ ਗੋਇਲ ਨੇ ਇਹ ਸਾਮਾਨ ਹਸਪਤਾਲ ਪ੍ਰਬੰਧਕਾਂ ਨੂੰ ਸੌਂਪਿਆ। ਵਾਟਰ ਡਿਸਪੈਂਸਰ ਲੱਗਣ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਗਰਮੀਆਂ ’ਚ ਠੰਢਾ ਤੇ ਸਰਦੀਆਂ ਵਿਚ ਗਰਮ ਪਾਣੀ ਮਿਲ ਸਕੇਗਾ, ਜਦਕਿ ਸਟੀਲ ਦੇ ਬੈਂਚਾਂ ਨਾਲ ਮਰੀਜ਼ਾਂ ਦੇ ਬੈਠਣ ਲਈ ਬਿਹਤਰੀਨ ਇੰਤਜਾਮ ਹੋ ਗਿਆ ਹੈ। ਇਸ ਮੌਕੇ ਟਰੱਸਟ ਦੇ ਮੈਂਬਰ ਤੇ ਨਗਰ ਪੰਚਾਇਤ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਮ ਐੱਸ.ਐੱਮ.ਓ. ਡਾ. ਕੁਲਤਾਰ ਸਿੰਘ, ਸੀ.ਐੱਚ.ਸੀ. ਇੰਚਾਰਜ ਤੇ ਇਸਤਰੀ ਰੋਗ ਮਾਹਿਰ ਐੱਸ.ਐੱਮ.ਓ. ਡਾ. ਮਨੀਸ਼ਾ, ਐੱਮ.ਓ. ਡਾ. ਜਗਦੀਸ਼ ਕੁਮਾਰ, ਐੱਮ.ਓ. ਡਾ. ਕਮਲਦੀਪ ਸਿੰਘ (ਟੀ.ਬੀ. ਤੇ ਛਾਤੀ ਰੋਗ ਮਾਹਿਰ), ਡੈਂਟਿਸਟ ਡਾ. ਯੁਗਵੀਰ ਬੱਤਰਾ, ਨਰਸਿੰਗ ਸਿਸਟਰ ਰੱਜੀ ਬਾਲਾ, ਫਾਰਮੇਸੀ ਅਫ਼ਸਰ ਸੁਖਵਿੰਦਰ ਸਿੰਘ, ਅਸ਼ਵਨੀ ਕੁਮਾਰ, ਸਟਾਫ਼ ਨਰਸ ਕਰਮਜੀਤ ਕੌਰ ਅਤੇ ਅਮਰਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੀ.ਐੱਚ.ਸੀ. ਇੰਚਾਰਜ ਡਾ. ਮਨੀਸ਼ਾ ਨੇ ਰਾਧਾ ਰਾਣੀ ਗੋਇਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ, ਉਪ ਪ੍ਰਧਾਨ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਮਨਰੇਗਾ ਵਰਕਰਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਪਿੰਡ ਬੱਲਮਗੜ੍ਹ ਵਿਖੇ ਖੇਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।