ਮਾਨਸਾ, 19 ਫਰਵਰੀ (ਰਾਵਿੰਦਰ ਸਿੰਘ ਰਵੀ)- ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਸਥਾਨਕ ਖ਼ਾਲਸਾ ਹਾਈ ਸਕੂਲ ਦੇ ਕਿ੍ਕਟ ਖੇਡ ਸਟੇਡੀਅਮ 'ਚ ਕਰਵਾਏ ਜਾ ਰਹੇ ਕਿ੍ਕਟ ਕੱਪ ਮੁਕਾਬਲਿਆਂ ਦੌਰਾਨ ਐਲ.ਬੀ.ਐਸ. ਭੋਪਾਲ ਦੇ ਖਿਡਾਰੀਆਂ ਨੇ ਟੀ.ਐਨ.ਐਮ. ਗਾਜ਼ੀਆਬਾਦ ਨੂੰ ਹਰਾ ਕੇ ਬਾਜ਼ੀ ਮਾਰੀ | ਟਾਸ ਜਿੱਤਣ ਉਪਰੰਤ ਪਹਿਲਾਂ ਬੱਲੇਬਾਜ਼ੀ ਕਰਦਿਆਂ ਗਾਜ਼ੀਆਬਾਦ ਦੀ ਟੀਮ ਨੇ 20 ਓਵਰਾਂ 'ਚ 199 ਦੌੜਾਂ ਬਣਾਈਆਂ | ਇਸ ਦੇ ਜਵਾਬ 'ਚ ਐਲ.ਬੀ.ਐਸ. ਭੋਪਾਲ ਦੇ ਖਿਡਾਰੀ ਪਿ੍ਯਾਂਸ਼ ਆਰਿਆ ਨੇ ਧੰੂਆਂਧਾਰ ਬੱਲੇਬਾਜ਼ੀ ਕਰਦਿਆਂ 24 ਗੇਂਦਾਂ 'ਤੇ 87 ਦੌੜਾਂ ਬਣਾ ਕੇ ਮੈਚ ਆਪਣੀ ਟੀਮ ਦੇ ਨਾਂਅ ਕਰ ਦਿੱਤਾ | ਉਸ ਨੂੰ ਮੈਨ ਆਫ਼ ਦਾ ਮੈਚ ਘੋਸ਼ਿਤ ਕੀਤਾ ਗਿਆ | ਖੇਡ ਮੁਕਾਬਲਿਆਂ ਦੌਰਾਨ ਐਸ.ਡੀ.ਐਮ. ਮਾਨਸਾ ਕਾਲਾ ਰਾਮ ਕਾਂਸਲ ਅਤੇ ਭਾਜਪਾ ਦੇ ਜਨਰਲ ਸਕੱਤਰ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਅਜੇ ਕੁਮਾਰ ਸਰਮੇਘਾ, ਜਗਮੋਹਨ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਮੋਨੀ, ਰਾਜਦੀਪ ਸਿੰਘ ਝੱਬਰ, ਸਹਿਜਪ੍ਰੀਤ ਸਿੰਘ, ਵਿਨੇਪਾਲ ਸਿੰਘ ਗਿੱਲ, ਚਰਨਪ੍ਰੀਤ ਗਰੇਵਾਲ, ਕੇਵਲ ਸ਼ਰਮਾ ਆਦਿ ਹਾਜ਼ਰ ਸਨ |
ਕਿ੍ਕਟ ਮੁਕਾਬਲਿਆਂ 'ਚ ਐਲ.ਬੀ.ਐਸ. ਭੋਪਾਲ ਨੇ ਟੀ.ਐਨ.ਐਮ. ਗਾਜ਼ੀਆਬਾਦ ਨੂੰ ਹਰਾ ਕੇ ਬਾਜ਼ੀ ਮਾਰੀ
ਅਜੀਤ ਡੈਸਕ
20-02-2026