05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਖੀਵਾ ਖ਼ੁਰਦ ਦੇ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ

ਅਜੀਤ ਡੈਸਕ 18-06-2026
ਭੀਖੀ, 17 ਜੂਨ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਖੀਵਾ ਖ਼ੁਰਦ ਵਿਖੇ ਬਿਜਲੀ ਟਿਊਬਵੈੱਲ ਦਾ ਟਰਾਂਸਫ਼ਾਰਮਰ ਤੋਂ ਸਵਿੱਚ ਚਾਲੂ ਕਰਨ ਸਮੇਂ ਅਚਾਨਕ ਕਰੰਟ ਆਉਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ। ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਕਿਸਾਨ ਜਗਜੀਤ ਸਿੰਘ ਜਦੋਂ ਸਵੇਰੇ ਆਪਣੇ ਖੇਤ ਪਾਣੀ ਲਗਾਉਣ ਲਈ ਬਿਜਲੀ ਟਿਊਬਵੈੱਲ ਦੀ ਸਵਿੱਚ ਲਗਾਈ ਤਾਂ ਅਚਾਨਕ ਉਸ ‘ਚ ਕਰੰਟ ਆਉਣ ਕਾਰਨ ਉਹ ਬੁਰੀ ਤਰ੍ਹਾਂ ਝੰਜੋੜਿਆ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਭੀਖੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਬਲਬੀਰ ਸਿੰਘ ਦੇ ਬਿਆਨਾਂ ‘ਤੇ ਕਾਰਵਾਈ ਅਮਲ ‘ਚ ਲਿਆਂਦੇ ਹੋਏ ਬੀ. ਐਨ. ਐਸ. ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹੋਏ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਪਿੰਡ ਦੇ ਕਾਂਗਰਸ ਆਗੂ ਬਲਜੀਤ ਸ਼ਰਮਾ ਨੇ ਸਰਕਾਰ ਤੋਂ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।
ਪਿਛਲੀ ਖ਼ਬਰ ਕਾਂਗਰਸ ਵਲੋਂ ਝੁਨੀਰ ’ਚ ਵੋਟਰ ਸੂਚੀ ਸੁਧਾਈ ਸੰਬੰਧੀ ਸਿਖਲਾਈ ਕੈਂਪ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਦੇ ਵਿਰੋਧ ਸਦਕਾ ਦੁਕਾਨਦਾਰ ਦੇ ਮਕਾਨ ਦੇ ਕਬਜ਼ਾ ਵਾਰੰਟ ਰੁਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।