ਝੁਨੀਰ, 17 ਜੂਨ (ਸੰਜੀਵ ਸਿੰਗਲਾ)- ਕਾਂਗਰਸ ਵਲੋਂ ਇੱਥੇ ਵੋਟਰ ਸੂਚੀ ਸੁਧਾਈ (ਐਸ.ਆਈ.ਆਰ.) ਸੰਬੰਧੀ ਸਿਖਲਾਈ ਕੈਂਪ ਲਗਾਇਆ ਗਿਆ। ਸਰਦੂਲਗੜ੍ਹ ਦੇ ਕੁਆਰਡੀਨੇਟਰ ਅਵਤਾਰ ਸਿੰਘ ਗੋਨਿਆਣਾ, ਬੀ.ਐਲ.ਏ. 1 ਇੰਚਾਰਜ ਹਲਕਾ ਸਰਦੂਲਗੜ੍ਹ ਅਮਰੀਕ ਸਿੰਘ ਢਿੱਲੋਂ ਦੀ ਅਗਵਾਈ ‘ਚ ਸਿਖਲਾਈ ਮੀਟਿੰਗ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਵੋਟਰ ਸੂਚੀ ਦੀ ਸ਼ੁੱਧਤਾ, ਹਰ ਯੋਗ ਵੋਟਰ ਦੀ ਵੋਟ ਦੀ ਰਾਖੀ ਅਤੇ ਹੱਕਦਾਰ ਵੋਟਰਾਂ ਦੇ ਨਾਂਅ ਵੋਟਰ ਸੂਚੀ ‘ਚ ਸ਼ਾਮਿਲ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਅਵਤਾਰ ਸਿੰਘ ਗੋਨਿਆਣਾ ਅਤੇ ਅਮਰੀਕ ਸਿੰਘ ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਦੇ ਬੂਥ ਲੈਵਲ ‘ਤੇ ਸਰਕਾਰ ਵਲੋਂ ਲਗਾਏ ਬੀ.ਐਲ.�. ਨਾਲ ਰਾਬਤਾ ਕਾਇਮ ਕਰ ਕੇ ਵੋਟਰ ਸੂਚੀ ਸੁਧਾਈ ਸੰਬੰਧੀ ਵੋਟਾਂ ਬਣਾਈਆਂ ਜਾਣ ਤਾਂ ਜੋ ਚੋਣਾਂ ਸਮੇਂ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਸਾਬਕਾ ਚੇਅਰਮੈਨ ਬਰੇਟਾ ਗੁਰਸ਼ਰਨ ਸਿੰਘ ਮਾਖਾ, ਯੂਥ ਆਗੂ ਧਰਮ ਸਿੰਘ ਪੰਨੂ, ਸਾਬਕਾ ਚੇਅਰਮੈਨ ਪੰਜਾਬ ਰਾਮ ਸਿੰਘ, ਪ੍ਰਿਤਪਾਲ ਸਿੰਘ ਡਾਲੀ, ਅਮਨਗੁਰਵੀਰ ਸਿੰਘ ਲਾਡੀ, ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ ਚਹਿਲ, ਆਤਮਾ ਸਿੰਘ ਭੰਮੇ, ਗਮਦੂਰ ਸਿੰਘ ਫੱਤਾ, ਕਾਕਾ ਸਿੰਘ ਰਾਏਪੁਰ, ਬਲਰਾਜ ਸਿੰਘ ਮੋਗਾ, ਅਮਨਦੀਪ ਸਿੰਘ ਫ਼ਤਿਹਪੁਰ ਆਦਿ ਹਾਜ਼ਰ ਸਨ।