07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਦੀ ਗੌਰਮਿੰਟ ਐਜੂਕੇਸ਼ਨਲ ਇੰਪਲਾਈਜ਼ ਸੁਸਾਇਟੀ ਦਾ ਆਮ ਇਜਲਾਸ ਤੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ

ਅਜੀਤ ਡੈਸਕ 27-07-2026

ਮਾਨਸਾ, 26 ਜੁਲਾਈ (ਰਾਵਿੰਦਰ ਸਿੰਘ ਰਵੀ)- ਦੀ ਗੌਰਮਿੰਟ ਐਜੂਕੇਸ਼ਨਲ ਇੰਪਲਾਈਜ਼ ਕੋਆਪਰੇਟਿਵ ਸੈਲਰੀ ਅਰਨਰਜ਼ ਥਰਿਫਟ ਐਂਡ ਕਰੈਡਿਟ ਸੁਸਾਇਟੀ ਵਲੋਂ ਸਥਾਨਕ ਪੈਨਸ਼ਨਰ ਭਵਨ ਵਿਖੇ ਆਮ ਇਜਲਾਸ ਅਤੇ ਮੁਨਾਫ਼ਾ ਵੰਡ ਸਮਾਰੋਹ ਕਰਵਾਇਆ ਗਿਆ। ਸੁਸਾਇਟੀ ਦੇ ਡਾਇਰੈਕਟਰ ਮਹਿੰਦਰ ਕੌਰ, ਪ੍ਰਧਾਨ ਪਰਮਿੰਦਰ ਕੌਰ ਅਤੇ ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਵਿੱਤੀ ਸਮੱਸਿਆਵਾਂ ਦੇ ਹੱਲ ਲਈ ਸੁਸਾਇਟੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਕਿਉਂਕਿ 9 ਪ੍ਰਤੀਸ਼ਤ ਦੇ ਹਿਸਾਬ ਨਾਲ ਅਮਾਨਤ ਲਈ ਜਾਂਦੀ ਹੈ ਅਤੇ 10 ਪ੍ਰਤੀਸ਼ਤ ਨਾਲ ਵਾਪਸ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੈਨੇਜਮੈਂਟ ਨੇ ਸੁਸਾਇਟੀ ਨੂੰ ਬੁਲੰਦੀਆਂ ’ਤੇ ਲਿਆਂਦਾ ਹੈ। ਹਰਜੀਤ ਸਿੰਘ ਸਿੱਧੂ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਲੈਕਚਰਾਰ ਜਸਵਿੰਦਰ ਸਿੰਘ ਨੇ ਸੁਸਾਇਟੀ ਨੂੰ ਡਿਜੀਟਲ ਕਰਨ ਤੇ ਵੈੱਬਸਾਈਟ ਲਾਂਚ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰਜਿੰਦਰ ਕੌਰ, ਨਰਿੰਦਰ ਸਿੰਘ ਮੋਹਲ, ਬਲਕਰਨ ਸਿੰਘ, ਗੁਰਲਾਲ ਸਿੰਘ, ਜਗਰਾਜ ਸਿੰਘ, ਅਰਸ਼ਦੀਪ ਸਿੰਘ, ਅਮਰੀਕ ਸਿੰਘ ਭੀਖੀ, ਪ੍ਰਿੰਸੀਪਲ ਕਸ਼ਮੀਰਾ ਸਿੰਘ, ਸੁਨੀਲ ਕੁਮਾਰ, ਹੇਮਰਾਜ, ਜਸਵੀਰ ਸਿੰਘ ਭੰਮਾ, ਹੰਸਾ ਸਿੰਘ, ਬੇਅੰਤ ਸਿੰਘ ਰੜ੍ਹ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਮਨਦੀਪ ਕੁਮਾਰ, ਜਗਮੋਹਨ ਸਿੰਘ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਲਗਾਏ ਕੈਂਪ ’ਚ 125 ਯੂਨਿਟ ਖ਼ੂਨ ਦਾਨ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ 27 ਜੁਲਾਈ ਦੀ ਬਜਾਏ 28 ਜੁਲਾਈ ਨੂੰ ਧਨੌਲਾ ਪੁੱਜਣਗੇ- ਜੀਵਨ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।